ਵਿਦਿਆਰਥਣ ਵੱਲੋਂ ਸਕੂਲ ’ਚ ਲਿਫ਼ਟ ਦਾ ਉਦਘਾਟਨ
ਮਹਿਲ ਕਲਾਂ: ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿੱਚ ਨਵੀਂ ਲਿਫਟ ਦਾ ਉਦਘਾਟਨ ਵਿਦਿਆਰਥਣ ਹਰਪ੍ਰੀਤ ਕੌਰ ਤੋਂ ਕਰਵਾਇਆ ਗਿਆ, ਜਿਸ ਨੇ ਸੀਬੀਐੱਸਈ ਬਾਰ੍ਹਵੀਂ ਦੇ ਨਤੀਜੇ ਵਿੱਚ 96.2 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਮੈਨੇਜਿੰਗ...
Advertisement
ਮਹਿਲ ਕਲਾਂ: ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿੱਚ ਨਵੀਂ ਲਿਫਟ ਦਾ ਉਦਘਾਟਨ ਵਿਦਿਆਰਥਣ ਹਰਪ੍ਰੀਤ ਕੌਰ ਤੋਂ ਕਰਵਾਇਆ ਗਿਆ, ਜਿਸ ਨੇ ਸੀਬੀਐੱਸਈ ਬਾਰ੍ਹਵੀਂ ਦੇ ਨਤੀਜੇ ਵਿੱਚ 96.2 ਫ਼ੀਸਦੀ ਅੰਕ ਲੈ ਕੇ ਜ਼ਿਲ੍ਹੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਨੇ ਹਰਪ੍ਰੀਤ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਤੇ ਬੱਚੀ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾਇਰੈਕਟਰ ਰਾਕੇਸ਼ ਬਾਂਸਲ, ਵਾਈਸ ਪ੍ਰਿੰਸੀਪਲ ਪੂਜਾ ਸ਼ਰਮਾ ਅਤੇ ਕੋਆਰਡੀਨੇਟਰ ਪ੍ਰਦੀਪ ਕੌਰ ਗਰੇਵਾਲ ਨੇ ਵੀ ਹਰਪ੍ਰੀਤ ਦੀ ਲਗਨ ਦੀ ਸ਼ਲਾਘਾ ਕੀਤੀ। ਸਮਾਰੋਹ ਦੇ ਅੰਤ 'ਚ ਹਰਪ੍ਰੀਤ ਨੂੰ ਸਨਮਾਨਤ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement
×