ਵਿਦਿਆਰਥੀ ਨੇ ਨਕਾਰਾ ਬੋਤਲਾਂ ਤੋਂ ਬਣਾਇਆ ਰਿਮੋਟ ਫੌਜੀ ਟੈਂਕ
ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀ ਨੇ ਪਲਾਸਟਿਕ ਦੀਆਂ ਨਕਾਰਾ ਬੋਤਲਾਂ ਨਾਲ ਰਿਮੋਟ ਨਾਲ ਚੱਲਣ ਵਾਲਾ ਫ਼ੌਜੀ ਟੈਂਕ ਬਣਾਇਆ ਹੈ। ਅੱਠਵੀਂ ਕਲਾਸ ਦਾ ਗੁਰਨੂਰ ਸਿੰਘ ਨਾਮੀ ਵਿਦਿਆਰਥੀ ਵਿਗਿਆਨਕ ਸੋਚ ਰੱਖਦਾ ਹੈ ਅਤੇ ਲੰਬੇ ਸਮੇਂ ਤੋਂ...
ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀ ਨੇ ਪਲਾਸਟਿਕ ਦੀਆਂ ਨਕਾਰਾ ਬੋਤਲਾਂ ਨਾਲ ਰਿਮੋਟ ਨਾਲ ਚੱਲਣ ਵਾਲਾ ਫ਼ੌਜੀ ਟੈਂਕ ਬਣਾਇਆ ਹੈ। ਅੱਠਵੀਂ ਕਲਾਸ ਦਾ ਗੁਰਨੂਰ ਸਿੰਘ ਨਾਮੀ ਵਿਦਿਆਰਥੀ ਵਿਗਿਆਨਕ ਸੋਚ ਰੱਖਦਾ ਹੈ ਅਤੇ ਲੰਬੇ ਸਮੇਂ ਤੋਂ ਅਜਿਹੇ ਪ੍ਰਾਜੈਕਟਾਂ ਉੱਤੇ ਕੰਮ ਕਰ ਰਿਹਾ ਹੈ। ਰਿਮੋਟ ਵਾਲਾ ਫ਼ੌਜੀ ਟੈਂਕ ਉਸ ਨੇ ਆਪਣੀ ਅਧਿਆਪਕਾ ਰੁਪਿੰਦਰ ਕੌਰ ਦੀ ਦੇਖ- ਰੇਖ ਹੇਠ ਤਿਆਰ ਕੀਤਾ ਹੈ। ਉਸ ਦੇ ਇਸ ਪ੍ਰਾਜੈਕਟ ਨੂੰ ਹੁਣ ਸਾਇੰਸ ਪ੍ਰਦਰਸ਼ਨੀ ਵਿੱਚ ਰੱਖਿਆ ਜਾਵੇਗਾ। ਸ੍ਰੀ ਹੇਮਕੁੰਟ ਸਾਹਿਬ ਸਕੂਲ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਡਾਇਰੈਕਟਰਰਣਜੀਤ ਕੌਰ ਨੇ ਵਿਦਿਆਰਥੀ ਗੁਰਨੂਰ ਸਿੰਘ ਦੀ ਇਸ ਪ੍ਰਾਪਤੀ ’ਤੇ ਕਿਹਾ ਕਿ ਛੋਟੀ ਕਲਾਸ ਦੇ ਇਸ ਵਿਦਿਆਰਥੀ ਨੇ ਵੱਡੀ ਪ੍ਰਾਪਤੀ ਕਰਕੇ ਸੰਸਥਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਦਾ ਅੰਦਰਲਾ ਮਨ ਵਿਗਿਆਨਕ ਸੋਚ ਰੱਖਦਾ ਹੈ ਲੋੜ ਅੰਦਰ ਦੀ ਗੱਲ ਬਾਹਰ ਲਿਆਉਣ ਦੀ ਹੁੰਦੀ ਹੈ। ਸਕੂਲ ਵਲੋਂ ਵਿਦਿਆਰਥੀ ਦਾ ਇਸ ਪ੍ਰਾਪਤੀ ਬਦਲੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।