ਸੂਬਾ ਪੱਧਰੀ ਸੈਮੀਨਾਰ ਅੱਜ
ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਦੇ ਮੋਢੀ ਆਗੂ ਮਰਹੂਮ ਮੱਘਰ ਸਿੰਘ ਕੁਲਰੀਆਂ ਦੇ ਬਰਸੀ ਸਮਾਗਮ ਮੌਕੇ ਸੂਬਾ ਪੱਧਰੀ ਸੈਮੀਨਾਰ 22 ਨਵੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ’ਚ ਕਰਵਾਇਆ ਜਾਵੇਗਾ। ਫਰੰਟ ਆਗੂ ਮੇਲਾ ਸਿੰਘ ਕੱਟੂ ਤੇ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ...
Advertisement
ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਦੇ ਮੋਢੀ ਆਗੂ ਮਰਹੂਮ ਮੱਘਰ ਸਿੰਘ ਕੁਲਰੀਆਂ ਦੇ ਬਰਸੀ ਸਮਾਗਮ ਮੌਕੇ ਸੂਬਾ ਪੱਧਰੀ ਸੈਮੀਨਾਰ 22 ਨਵੰਬਰ ਨੂੰ ਤਰਕਸ਼ੀਲ ਭਵਨ ਬਰਨਾਲਾ ’ਚ ਕਰਵਾਇਆ ਜਾਵੇਗਾ। ਫਰੰਟ ਆਗੂ ਮੇਲਾ ਸਿੰਘ ਕੱਟੂ ਤੇ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਪੰਜਾਬ ਆਗੂ ਹਰਗੋਬਿੰਦ ਸ਼ੇਰਪੁਰ ਨੇ ਦੱਸਿਆ ਕਿ ਇਸ ਸਮਾਗਮ ਮੌਕੇ 'ਜਲਵਾਯੂ ਤਬਦੀਲੀ ਦਾ ਖੇਤੀਬਾੜੀ ਪੈਦਾਵਾਰ 'ਤੇ ਪ੍ਰਭਾਵ ਅਤੇ ਭੋਜਨ ਸੁਰੱਖਿਆ ਦਾ ਭਵਿੱਖ' ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ ਜਾਵੇਗਾ। ਮੁੱਖ ਬੁਲਾਰੇ ਵਜੋਂ ਲਹਿਰ ਦੇ ਕੌਮੀ ਆਗੂ ਸੁਖਦੇਵ ਸਿੰਘ ਭੁਪਾਲ ਸ਼ਿਰਕਤ ਕਰਨਗੇ। ਇਹ ਪ੍ਰੋਗਰਾਮ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਅਤੇ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਪੰਜਾਬ ਵੱਲੋਂ ਸਾਂਝੇ ਤੌਰ ਹੋਵੇਗਾ।
Advertisement
Advertisement
Advertisement
×

