ਅਗਰਵਾਲ ਸਭਾ ਵੱਲੋਂ ਇੱਥੇ ਮਹਾਰਾਜਾ ਅਗਰਸੈਨ ਜੈਅੰਤੀ ਸਬੰਧੀ ਸੂਬਾਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹਰਿਆਣਾ ਦੇ ਸਾਬਕਾ ਕੈਬਨਿਟ ਮੰਤਰੀ ਅਸੀਮ ਗੋਇਲ, ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਅਤੇ ਸਭਾ ਦੇ ਸੂਬਾ ਪ੍ਰਧਾਨ ਸਰੂਪ ਚੰਦ ਸਿੰਗਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਹੋਣਹਾਰ ਵਿਦਿਆਰਥੀਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਹਾਰਾਜਾ ਅਗਰਸੈਨ ਦੀ ਯਾਦ ਦੇ ਵਿੱਚ ਗੀਤ-ਸੰਗੀਤ ਸਮਾਗਮ ਹੋਇਆ। ਸਭਾ ਦੇ ਆਗੂ ਸੁਰੇਸ਼ ਗੁਪਤਾ, ਪਵਨ ਸਿੰਗਲਾ, ਬੋਬੀ ਸਿੰਗਲਾ, ਹਰੀਪਲ ਬੰਸਲ, ਸ਼ਾਲਾ ਬੰਸਲ, ਸ਼ਾਮ ਲਾਲ ਗੋਇਲ ਹੋਰਾਂ ਨੇ ਆਪਣੇ ਸੰਬੋਧਨ ਦੌਰਾਨ ਮਹਾਰਾਜਾ ਅਗਰ ਸੈਨ ਦੀਆਂ ਸਿੱਖਿਆਵਾਂ ਬਾਰੇ ਚਰਚਾ ਕੀਤੀ। ਇਸ ਮੌਕੇ ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਏਡੀਸੀ ਸੁਰਿੰਦਰ ਸਿੰਘ ਢਿੱਲੋ, ਬਲਦੇਵ ਸਹਾਏ ਗਰਗ, ਡਾ. ਸੁਨੀਲ ਬਾਂਸਲ, ਡਾ. ਦੀਪਕਾ ਗੋਇਲ ਹੋਰਾਂ ਨੇ ਵੀ ਮਹਾਰਾਜਾ ਅਗਰਸੈਨ ਦੇ ਜੀਵਨ ਕਾਲ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਸੰਸਥਾਵਾਂ ਅਤੇ ਆਗੂ ਸ਼ਾਮਲ ਹੋਏ ਹਨ ਅਤੇ ਸਮਾਜ ਦੀ ਬਿਹਤਰੀ ਲਈ ਹਰ ਸੰਭਵ ਯਤਨ ਦਾ ਭਰੋਸਾ ਦਿੱਤਾ ਹੈ।
ਗਿੱਦੜਬਾਹਾ (ਪੱਤਰ ਪ੍ਰੇਰਕ): ਅਗਰਵਾਲ ਸਭਾ ਗਿੱਦੜਬਾਹਾ ਦੇ ਪ੍ਰਧਾਨ ਵਨੀਤ ਜਿੰਦਲ ਮੋਂਟੀ, ਅਗਰਵਾਲ ਯੁਵਾ ਵਿੰਗ ਦੇ ਪ੍ਰਧਾਨ ਅਨਿਲ ਬਾਂਸਲ ਨਵੀ ਅਤੇ ਅਗਰਵਾਲ ਮਹਿਲਾ ਮੰਡਲ ਦੀ ਪ੍ਰਧਾਨ ਤੇ ਜ਼ਿਲ੍ਹਾ ਕੁਆਰਡੀਨੇਟਰ ਕਵਿਤਾ ਬਾਂਸਲ ਦੀ ਅਗਵਾਈ ਵਿਚ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਮਹਾਰਾਜਾ ਅਗਰਸੈਨ ਦਾ 5149ਵਾਂ ਜਨਮ ਦਿਹਾੜਾ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਸਮਾਰੋਹ ਦੀ ਸ਼ੁਰੂਆਤ ਨੀਰਜ ਸਿੰਗਲਾ ਲੰਬੀ ਵਾਲਿਆਂ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਸਭਾ ਦੇ ਜਿਲ੍ਹਾ ਪ੍ਰਧਾਨ ਦਿਨੇਸ਼ ਸਿੰਗਲਾ ਬੌਬੀ, ਅਮਿਤ ਬਾਂਸਲ ਸਿੰਪੀ, ਸੰਜੀਵ ਸਿੰਗਲਾ ਸੁਮਨ, ਅਸ਼ੋਕ ਬੁੱਟਰ, ਅਸ਼ੋਕ ਗਰਗ ਪੱਪੂ, ਸ਼ਾਮ ਸੁੰਦਰ ਛਿੰਦੀ, ਮੁਕੇਸ਼ ਕੁਮਾਰ ਪਿੰਟੂ, ਪ੍ਰਵੀਨ ਕੁਮਾਰ ਪੋਨੀ, ਸੰਦੀਪ ਗਰਗ ਸੀਪਾ, ਵਿਨੇ ਗੋਇਲ, ਸੰਜੀਵ ਬਾਂਸਲ ਅਤੇ ਵਰਿੰਦਰ ਅਗਰਵਾਲ ਵੀ ਮੌਜੂਦ ਸਨ। ਸਮਾਰੋਹ ਦੀ ਸ਼ੁਰੂਆਤ ਛੋਟੇ-ਛੋਟੇ ਬੱਚਿਆਂ ਵੱਲੋਂ ਸੁੰਦਰ ਨਿਤ੍ਰ ਪੇਸ਼ ਕੀਤਾ ਗਿਆ। ਸਮਾਰੋਹ ਦੌਰਾਨ ਵੱਖ ਵੱਖ ਖੇਤਰਾਂ ਵਿਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਅਗਰਵਾਲ ਸਮਾਜ ਦੇ ਬੱਚਿਆਂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮੁਕੇਸ਼ ਗੋਇਲ ਵੱਲੋਂ ਬਾਖੂਬੀ ਨਿਭਾਈ ਗਈ। ਸਮਾਰੋਹ ਦੇ ਅਖੀਰ ਵਿਚ ਕੁਲ ਦੇਵੀ ਮਹਾਲਕਸ਼ਮੀ ਅਤੇ ਮਹਾਰਾਜ ਅਗਰਸੇਨ ਦੀ ਆਰਤੀ ਕੀਤੀ ਗਈ।