ਸੂਬਾਈ ਖੇਡਾਂ: ਹੁਸ਼ਿਆਰਪੁਰ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਓਵਰਆਲ ਟਰਾਫੀ ਜਿੱਤੀ
ਵੁਸ਼ੂ ਅੰਡਰ-17 ਅਤੇ ਅੰਡਰ-19 ਮੁਕਾਬਲੇ ’ਚ ਕ੍ਰਮਵਾਰ ਮੋਹਰੀ
ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈੱ.ਸਿ) ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਸਿੰਘ ਭੋਗਲ ਦੀ ਅਗਵਾਈ ਵਿੱਚ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬੁਢਲਾਡਾ ਵਿਖੇ 69ਵੀਆਂ ਸੂਬਾ ਪੱਧਰੀ ਵੁਸ਼ੂ ਦੇ ਫਸਵੇਂ ਮੁਕਾਬਲਿਆਂ ਅੰਡਰ-17 (ਮੁੰਡੇ) ਵਿੱਚ ਹੁਸ਼ਿਆਰਪੁਰ ਅਤੇ ਅੰਡਰ 19 (ਮੁੰਡੇ) ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਓਵਰ ਆਲ ਟਰਾਫ਼ੀ ਉੱਪਰ ਜਿੱਤ ਪ੍ਰਾਪਤ ਕੀਤੀ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਮਿ੍ਰਤਪਾਲ ਸਿੰਘ ਨੇ ਦੱਸਿਆ ਕਿ ਅੰਡਰ-19 (ਮੁੰਡੇ) 48 ਕਿਲੋ ਭਾਰ ਵਰਗ ਵਿੱਚ ਰੋਹਨ ਸ਼ਰਮਾ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ, ਰਾਹੁਲ ਨਾਗੀ ਹੁਸ਼ਿਆਰਪੁਰ ਨੇ ਦੂਜਾ, 52 ਕਿਲੋ ਵਿੱਚ ਸ਼ਨੀ ਨਵਾਂ ਸ਼ਹਿਰ ਨੇ ਪਹਿਲਾ, ਸੂਰਯ ਵਿਕਰਮ ਜਲੰਧਰ ਨੇ ਦੂਜਾ, 56 ਕਿਲੋ ’ਚ ਚਿਰਾਗ ਸ਼ਰਮਾ ਮਾਨਸਾ ਨੇ ਪਹਿਲਾ, ਰਾਜਾ ਕੁਮਾਰ ਫਿਰੋਜ਼ਪੁਰ ਨੇ ਦੂਜਾ, 60 ਕਿਲੋ ਵਿੱਚ ਬਾਸਿਤ ਮਜੀਦਵਰ ਕਪੂਰਥਲਾ ਨੇ ਪਹਿਲਾ, ਨਵਦੀਪ ਕੁਮਾਰ ਫਰੀਦਕੋਟ ਨੇ ਦੂਜਾ, 65 ਕਿਲੋ ’ਚ ਦਕਸ਼ਦੀਪ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ, ਰਵਿੰਦਰ ਸਿੰਘ ਹੁਸ਼ਿਆਰਪੁਰ ਨੇ ਦੂਜਾ, 70 ਕਿਲੋ ਵਿੱਚ ਆਯੂਸ ਕੇਸੀ ਜਲੰਧਰ ਨੇ ਪਹਿਲਾ, ਹਰਸ਼ਿਤ ਸ਼ਰਮਾ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੂਜਾ, 75 ਕਿਲੋ ’ਚ ਅਸ਼ੀਸ਼ਪਾਲ ਗੁਰਦਾਸਪੁਰ ਨੇ ਪਹਿਲਾ, ਸਨਜੋਤ ਹੁਸ਼ਿਆਰਪੁਰ ਨੇ ਦੂਜਾ, 80 ਕਿਲੋ ’ਚ ਦਪਿੰਦਰ ਮਠਾਰੂ ਨਵਾਂ ਸ਼ਹਿਰ ਨੇ ਪਹਿਲਾ, ਹੇਮੰਤ ਸ਼ੈਲੀ ਗੁਰਦਾਸਪੁਰ ਨੇ ਦੂਜਾ, 85 ਕਿਲੋ ਵਿੱਚ ਗੁਰਕਮਲਵੀਰ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਹਿਲਾ, ਜਸਕੀਰਤ ਮਾਂਗਟ ਨਵਾ ਸ਼ਹਿਰ ਨੇ ਦੂਜਾ, 90 ਕਿਲੋ ’ਚ ਦਿਲਾਵਰ ਖ਼ਾਨ ਸੰਗਰੂਰ ਨੇ ਪਹਿਲਾ, ਕਨੇਰੀਆ ਮਹਾਜਨ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਅੰਡਰ-19 (ਕੁੜੀਆਂ) 45 ਕਿਲੋ ਭਾਰ ਵਰਗ ਵਿੱਚ ਗੁਰਨੂਰ ਕੌਰ ਸੰਗਰੂਰ ਨੇ ਰੀਮਿਕਾ ਲੁਧਿਆਣਾ ਨੂੰ, ਰੇਣੂ ਸ਼ਹੀਦ ਭਗਤ ਸਿੰਘ ਨਗਰ ਨੇ ਕੋਮਲਪ੍ਰੀਤ ਕੌਰ ਗੁਰਦਾਸਪੁਰ ਨੂੰ, ਮਨਪ੍ਰੀਤ ਕੌਰ ਫਿਰੋਜ਼ਪੁਰ ਨੇ ਹਰਪ੍ਰੀਤ ਕੌਰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ, ਅੰਡਰ-17 (ਕੁੜੀਆਂ) 45 ਕਿਲੋ ਭਾਰ ਵਰਗ ਵਿੱਚ ਸੰਦੀਪ ਕੌਰ ਬਰਨਾਲਾ ਨੇ ਹਰਲੀਨ ਕੌਰ ਤਰਨਤਾਰਨ ਨੂੰ, ਜਸਮੀਤ ਕੌਰ ਹੁਸ਼ਿਆਰਪੁਰ ਨੇ ਮਨਪ੍ਰੀਤ ਕੌਰ ਪਟਿਆਲਾ ਨੂੰ ਹਰਾਇਆ।