ਸਕੂਲ ਵਿੱਚ ਸਪੋਰਟਸ ਮੀਟ ਕਰਵਾਈ
ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਸਪੋਰਟਸ ਮੀਟ ਕਰਵਾਈ ਗਈ। ਇਸ ਵਿੱਚ ਬਠਿੰਡਾ ਦੇ ਏ ਡੀ ਸੀ ਪੂਨਮ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਦੇ ਐਮ ਡੀ ਪ੍ਰੋਫੈਸਰ ਐਮ ਐਲ...
Advertisement
ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਸਪੋਰਟਸ ਮੀਟ ਕਰਵਾਈ ਗਈ। ਇਸ ਵਿੱਚ ਬਠਿੰਡਾ ਦੇ ਏ ਡੀ ਸੀ ਪੂਨਮ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਦੇ ਐਮ ਡੀ ਪ੍ਰੋਫੈਸਰ ਐਮ ਐਲ ਅਰੋੜਾ, ਡਾਇਰੈਕਟਰ ਡਾ. ਨੰਦਿਤਾ ਗਰੋਵਰ, ਡਾ. ਨੀਰਜਾ ਆਨੰਦ, ਸੈਸ਼ਨ ਜੱਜ ਹਰੀਸ਼ ਆਨੰਦ, ਡਾ. ਪੂਜਾ ਅਰੋੜਾ, ਪ੍ਰਿੰਸੀਪਲ ਕੰਚਨ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ 200 ਮੀਟਰ ਦੌੜ, 400 ਮੀਟਰ ਦੌੜ, ਲੰਬੀ ਛਾਲ, ਉੱਚੀ ਛਾਲ, ਡਿਸਕਸ ਥਰੋਅ ਆਦਿ ਕਰਵਾਏ ਗਏ। ਇਹ ਮੀਟ ਫਿੱਟ ਇੰਡੀਆ ਬ੍ਰਾਈਟ ਇੰਡੀਆ ਫਿਟਨੈੱਸ ਨੂੰ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਦੇ ਉਦੇਸ਼ ਨਾਲ ਕਰਵਾਈ ਗਈ। ਵਿਦਿਆਰਥੀਆਂ ਨੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀ। ਜੇਤੂ ਬੱਚਿਆਂ ਤੇ ਸੂਬਾ ਪੱਧਰੀ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ।
Advertisement
Advertisement
×

