ਟੇਲ ’ਤੇ ਪਾਣੀ ਨਾ ਪਹੁੰਚਣ ਖ਼ਿਲਾਫ਼ ਨਾਅਰੇਬਾਜ਼ੀ
ਅੱਜ ਏਲਨਾਬਾਦ ਡਿਸਟੀਬਿਊਟਰੀ ਤੋਂ ਨਿਕਲਣ ਵਾਲੇ ਕਿਸ਼ਨਪੁਰਾ ਮਾਈਨਰ ਦੀ ਟੇਲ ’ਤੇ ਸਥਿਤ ਖੇਤਾਂ ਦੇ ਕਿਸਾਨ ਵੱਲੋਂ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਓਟੂ ਹੈੱਡ ਤੋਂ ਨਿਕਲਣ ਵਾਲੀਆਂ ਸਾਰੀਆਂ ਨਹਿਰਾਂ ਵਿੱਚ ਪਾਣੀ ਛੱਡਿਆ ਗਿਆ ਹੈ ਪਰ ਇਨ੍ਹਾਂ ਫਲੱਡੀ ਨਹਿਰਾਂ...
Advertisement
ਅੱਜ ਏਲਨਾਬਾਦ ਡਿਸਟੀਬਿਊਟਰੀ ਤੋਂ ਨਿਕਲਣ ਵਾਲੇ ਕਿਸ਼ਨਪੁਰਾ ਮਾਈਨਰ ਦੀ ਟੇਲ ’ਤੇ ਸਥਿਤ ਖੇਤਾਂ ਦੇ ਕਿਸਾਨ ਵੱਲੋਂ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਿਹਾ ਕਿ ਓਟੂ ਹੈੱਡ ਤੋਂ ਨਿਕਲਣ ਵਾਲੀਆਂ ਸਾਰੀਆਂ ਨਹਿਰਾਂ ਵਿੱਚ ਪਾਣੀ ਛੱਡਿਆ ਗਿਆ ਹੈ ਪਰ ਇਨ੍ਹਾਂ ਫਲੱਡੀ ਨਹਿਰਾਂ ’ਤੇ ਲਗਾਈਆਂ ਗਈਆਂ ਰਾਈਸ ਸੂਟ ਮੋਘੀਆਂ ਕਾਰਨ ਨਹਿਰਾਂ ਦੀਆਂ ਟੇਲਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸ਼ਨਪੁਰਾ ਮਾਈਨਰ ਦੀ ਟੇਲ, ਏਲਨਾਬਾਦ ਡਿਸਟ੍ਰੀਬਿਊਟਰ ਅਤੇ ਤਲਵਾੜਾ ਖੁਰਦ ਦੀ ਟੇਲ ਦੇ ਕਿਸਾਨਾਂ ਦੀ ਸਮੱਸਿਆ ਹੱਲ ਕੀਤੀ ਜਾਵੇ। ਕਿਸਾਨਾਂ ਦਾ ਦੋਸ਼ ਹੈ ਕਿ ਸਿੰਜਾਈ ਵਿਭਾਗ ਨੇ ਇਨ੍ਹਾਂ ਨਹਿਰਾਂ ’ਤੇ ਵੱਡੀ ਗਿਣਤੀ ਵਿੱਚ ਰਾਈਸ ਸੂਟ ਮੋਘੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਕੁਝ ਕਿਸਾਨਾਂ ਨੇ ਨਿਰਧਾਰਤ ਪੱਧਰ ਤੋਂ ਬਹੁਤ ਨੀਂਵੀਆਂ ਮੋਘੀਆਂ ਲਗਾ ਦਿੱਤੀਆਂ ਹਨ।
Advertisement
Advertisement
×