ਲਹਿਰਾਗਾਗਾ ਦੇ ਪੁਲ ’ਤੇ ਗੂੰਜੇ ਸੋਨਮ ਵਾਂਗਚੁੱਕ ਦੀ ਰਿਹਾਈ ਦੇ ਨਾਅਰੇ
ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਐਸਕੇਐਮ ਇਲਾਕਾ ਲਹਿਰਾਗਾਗਾ ਦੇ ਕਾਰਕੁਨਾਂ ਵੱਲੋਂ ਕੱਲ੍ਹ ਸ਼ਾਮ ਦੇ ਵਕਤ ਨਹਿਰ ਦੇ ਪੁਲ ਤੇ ਲੱਦਾਖ਼ ਦੇ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਤੇ ਵਿਗਿਆਨੀ ਸੋਨਮ ਵਾਂਗਚੂਕ ਦੀ ਰਿਹਾਈ ਅਤੇ ਲੱਦਾਖ਼ ਦੇ ਲੋਕਾਂ ਦੇ ਆਪਣੇ ਜਮਹੂਰੀ ਹੱਕਾਂ ਲਈ...
ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਐਸਕੇਐਮ ਇਲਾਕਾ ਲਹਿਰਾਗਾਗਾ ਦੇ ਕਾਰਕੁਨਾਂ ਵੱਲੋਂ ਕੱਲ੍ਹ ਸ਼ਾਮ ਦੇ ਵਕਤ ਨਹਿਰ ਦੇ ਪੁਲ ਤੇ ਲੱਦਾਖ਼ ਦੇ ਵਿਸ਼ਵ ਪ੍ਰਸਿੱਧ ਵਾਤਾਵਰਨ ਪ੍ਰੇਮੀ ਤੇ ਵਿਗਿਆਨੀ ਸੋਨਮ ਵਾਂਗਚੂਕ ਦੀ ਰਿਹਾਈ ਅਤੇ ਲੱਦਾਖ਼ ਦੇ ਲੋਕਾਂ ਦੇ ਆਪਣੇ ਜਮਹੂਰੀ ਹੱਕਾਂ ਲਈ ਸੰਘਰਸ਼ ਦੀ ਹਮਾਇਤ ਕੀਤੀ ਗਈ।
ਉਨ੍ਹਾਂ ਕੌਮੀਂ ਸੁਰੱਖਿਆ ਕਾਨੂੰਨ ਅਧੀਨ ਗ੍ਰਿਫ਼ਤਾਰ ਕੀਤੇ ਗਏ ਸੋਨਮ ਵਾਂਗਚੁਕ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਇਸ ਮੌਕੇ ਇਕੱਠੇ ਹੋਏ ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਲੱਦਾਖ਼ ਦੇ ਲੋਕਾਂ ਦੇ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਲਈ ਕੀਤੇ ਜਾ ਰਹੇ ਅੰਦੋਲਨ ਨੂੰ ਪੁਲੀਸ ਗੋਲੀ ਨਾਲ ਨਹੀਂ ਦਬਾਇਆ ਜਾ ਸਕਦਾ।
ਲੱਦਾਖੀ ਲੋਕਾਂ ਦਾ ਅੰਦੋਲਨ ਪੂਰਨ ਰੂਪ ਵਿੱਚ ਸ਼ਾਂਤਮਈ ਤਰੀਕੇ ਨਾਲ ਕੀਤਾ ਜਾ ਰਿਹਾ ਸੀ, ਜਿਸਨੂੰ ਭੜਕਾਉਣ ਤੇ ਦਬਾਉਣ ਲਈ ਪੁਲੀਸ ਫਾਈਰਿੰਗ ਕੀਤੀ ਗਈ ਅਤੇ ਚਾਰ ਨੌਜਵਾਨਾਂ ਨੂੰ ਮਾਰ ਮੁਕਾਇਆ।
ਮੰਚ ਦੇ ਸਕੱਤਰ ਹਰਭਗਵਾਨ ਗੁਰਨੇ, ਜਗਦੀਸ ਪਾਪੜਾ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜੰਟਾ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਜਗਜੀਤ ਭੁਟਾਲ ਖ਼ੇਤੀਬਾੜੀ ਵਿਕਾਸ ਮੰਚ ਦੇ ਆਗੂ ਮੁਹਿੰਦਰ ਸਿੰਘ, ਮਨਜੀਤ ਕੁਮਾਰ, ਕਿਸਾਨ ਫੈਡਰੇਸ਼ਨ ਦੇ ਲਛਮਣ ਅਲੀਸ਼ੇਰ, ਸੁਖਦੇਵ ਚੰਗਾਲੀਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਤੋੜਨ ਤੇ ਲੱਦਾਖ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਬਦਲਣ ਸਮੇਂ ਖੁਦ ਲੱਦਾਖ਼ ਨੂੰ ਜਲਦੀ ਹੀ ਪੂਰਨ ਰਾਜ ਦਾ ਦਰਜਾ ਦੇਣ ਦਾ ਵਾਅਦਾ ਕੀਤਾ ਸੀ। ਉਸ ਵਾਅਦੇ ਨੂੰ ਪੂਰਾ ਕੀਤਾ ਜਾਵੇ ਅਤੇ ਲੱਦਾਖ਼ ਨੂੰ ਸੰਵਿਧਾਨ ਦੀ 12 ਵੀਂ ਸੂਚੀ ਵਿੱਚ ਸੂਚੀਬੱਧ ਕੀਤਾ ਜਾਵੇ।
ਇਸ ਮੌਕੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਬੇਮੌਕਾ ਮੌਤ ’ਤੇ ਵੀ ਦੁੱਖ ਪ੍ਰਗਟ ਕੀਤਾ ਗਿਆ ਅਤੇ ਸਰਕਾਰ ਤੋਂ ਆਵਾਰਾ ਪਸ਼ੂਆਂ ਦੇ ਮਸਲੇ ਨੂੰ ਹੱਲ ਕਰਨ ਦੀ ਮੰਗ ਕੀਤੀ।