ਐੱਸਡੀ ਕਾਲਜ ਦੇ ਛੇ ਨੌਜਵਾਨਾਂ ਦੀ ਪੁਲੀਸ ’ਚ ਚੋਣ
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 1 ਜੂਨ
ਐੱਸਡੀ ਕਾਲਜ ਫ਼ਰੀ ਪੁਲੀਸ ਸਿਖਲਾਈ ਕੈਂਪ ਦੇ 6 ਸਿਖਿਆਰਥੀਆਂ ਦੀ ਪੁਲੀਸ ਵਿਭਾਗ ’ਚ ਨਿਯੁਕਤੀ ਹੋਈ ਹੈ। ਸੰਸਥਾ ਦੇ ਪੀਆਰਓ ਪ੍ਰੋ. ਸ਼ੋਇਬ ਜ਼ਫ਼ਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਪ ਇੰਚਾਰਜ ਪ੍ਰੋ. ਬਲਵਿੰਦਰ ਕੁਮਾਰ ਦੀ ਦੇਖਰੇਖ ਵਿੱਚ ਇਸ ਸਿਖਲਾਈ ਕੈਂਪ ਦੇ ਸਿੱਖਿਆਰਥੀਆਂ ਨੇ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਸਫ਼ਲ ਹੋਣ ਵਾਲੇ ਵਿੱਖਿਆਰਥੀ ਰਮਨਦੀਪ ਕੌਰ, ਵੀਰਪਾਲ ਕੌਰ, ਜਸਪ੍ਰੀਤ ਕੌਰ, ਕਿਰਨਦੀਪ ਕੌਰ, ਚਰਨਜੀਤ ਸਿੰਘ ਅਤੇ ਗੁਰਿੰਦਰ ਸਿੰਘ ਹਨ। ਸੈਂਟਰ ਵਿਚ ਸਿੱਖਿਆਰਥੀਆਂ ਨੂੰ ਫਿਜ਼ੀਕਲ ਟੈਸਟ ਦੀ ਟ੍ਰੇਨਿੰਗ ਦੇ ਨਾਲ ਨਾਲ ਲਿਖਤੀ ਟੈਸਟ ਦੀ ਵੀ ਤਿਆਰੀ ਕਰਵਾਈ ਜਾਂਦੀ ਹੈ। ਸਮੁੱਚੀ ਤਿਆਰੀ ਬਿਲਕੁਲ ਫ਼ਰੀ ਕਰਵਾਈ ਜਾਂਦੀ ਹੈ। ਸੈਂਟਰ ਦੇ ਸਿੱਖਿਆਰਥੀਆਂ ਦੀ ਸਫ਼ਲਤਾ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਐੱਸਡੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰੇਸ਼ ਸਿੰਗਲਾ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਨੇ ਚੁਣੇ ਗਏ ਸਿੱਖਿਅਰਥੀਆਂ ਦੇ ਨਾਲ ਨਾਲ ਕੈਂਪ ਇਚਾਰਜ ਪ੍ਰੋ. ਬਲਵਿੰਦਰ ਕੁਮਾਰ ਬਿੱਟੂ ਨੂੰ ਮੁਬਾਰਕਬਾਦ ਦਿੱਤੀ।