ਕਤਲ ਦੇ ਮਾਮਲੇ ’ਚ ਛੇ ਗ੍ਰਿਫ਼ਤਾਰ
ਕੋਟਕਪੂਰਾ ’ਚ ਆਪਸੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ ’ਚ ਫਾਇਰਿੰਗ ਦੌਰਾਨ ਹੋਏ ਕਤਲ ਮਾਮਲੇ ’ਚ ਪੁਲੀਸ ਨੇ 2 ਮੁੱਖ ਮੁਲਜ਼ਮਾਂ ਸਣੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕੋਟਕਪੂਰਾ ਦੇ ਡੀ ਐਸ ਪੀ ਸੰਜੀਵ ਕੁਮਾਰ ਨੇ ਦੱਸਿਆ ਗ੍ਰਿਫਤਾਰ ਮੁਲਜ਼ਮਾਂ...
ਕੋਟਕਪੂਰਾ ’ਚ ਆਪਸੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ ’ਚ ਫਾਇਰਿੰਗ ਦੌਰਾਨ ਹੋਏ ਕਤਲ ਮਾਮਲੇ ’ਚ ਪੁਲੀਸ ਨੇ 2 ਮੁੱਖ ਮੁਲਜ਼ਮਾਂ ਸਣੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕੋਟਕਪੂਰਾ ਦੇ ਡੀ ਐਸ ਪੀ ਸੰਜੀਵ ਕੁਮਾਰ ਨੇ ਦੱਸਿਆ ਗ੍ਰਿਫਤਾਰ ਮੁਲਜ਼ਮਾਂ ’ਚ ਲਾਡੀ ਨਿਹੰਗ, ਸੁਖਮਨ ਗਿੱਲ, ਮੰਨੂ ਉਰਫ਼ ਮਨੀ, ਸੰਦੀਪ ਸਿੰਘ ਤੋਤੀ, ਭਿੰਦਰ ਸਿੰਘ ਮਨੀ ਤੋਂ ਇਲਾਵਾ ਇੱਕ ਨਾਬਾਲਾਗ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਪਾਸੋਂ ਵਾਰਦਾਤ ’ਚ ਵਰਤੇ ਗਏ ਪਿਸਤੌਲ ਤੋਂ ਇਲਾਵਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ 21 ਅਕਤੂਬਰ ਦੀ ਸ਼ਾਮ ਨੂੰ ਨਰੇਸ਼ ਕੁਮਾਰ ਨਾਮ ਦੇ ਨੌਜਵਾਨ ’ਤੇ ਉਸਦੀ ਦੁਕਾਨ `ਤੇ ਪਹੁੰਚ ਕੇ ਗੋਲੀ ਚਲਾਈ ਸੀ, ਜਿਸ ਵਿੱਚ ਉਹ ਜ਼ਖਮੀ ਹੋ ਗਿਆ ਸੀ, ਜਿਸ ਨੇ ਤਿੰਨ ਦਿਨ ਬਾਅਦ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਡੀ ਐੱਸ ਪੀ ਅਨੁਸਾਰ ਮੁੱਢਲੀ ਪੁੱਛ ਪੜਤਾਲ ਦੌਰਾਨ ਦੌਰਾਨ ਸਾਹਮਣੇ ਆਇਆ ਹੈ ਕਿ ਇਨ੍ਹਾਂ ਦੀ ਨਰੇਸ਼ ਕੁਮਾਰ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਕਾਰਨ ਇਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਨ੍ਹਾ ਦੱਸਿਆ ਕਿ ਮੁਲਜ਼ਮਾਂ ਪਹਿਲਾਂ ਵੀ ਸੰਗਠਿਤ ਅਪਰਾਧ, ਅਸਲਾ ਐਕਟ ਤੇ ਹੋਰ ਸੰਗੀਨ ਧਾਰਾਵਾ ਤਹਿਤ ਮਾਮਲੇ ਦਰਜ ਹਨ।

