ਭਾਰਤ ਵਿਕਾਸ ਪਰਿਸ਼ਦ ਵੱਲੋਂ ਗਾਨ ਮੁਕਾਬਲੇ
ਭਾਰਤ ਵਿਕਾਸ ਪਰਿਸ਼ਦ ਬਰਾਂਚ ਮਾਨਸਾ ਵੱਲੋਂ ਸਕੂਲ ਆਫ ਐਮੀਨੈਂਸ ਮਾਨਸਾ ਵਿੱਚ ਬ੍ਰਾਂਚ ਪੱਧਰੀ ਰਾਸ਼ਟਰੀ ਸਮੂਹ ਗਾਣ ਮੁਕਾਬਲੇ ਕਰਵਾਏ ਗਏ। ਪਰਿਸ਼ਦ ਦੇ ਪ੍ਰਧਾਨ ਭੂਸ਼ਨ ਗਰਗ ਨੇ ਦੱਸਿਆ ਕਿ ਸਮੂਹ ਗਾਣ ਮੁਕਾਬਲੇ ਵਿੱਚ ਪਹੁੰਚੀਆਂ ਟੀਮਾਂ ਵਿੱਚੋਂ ਪਹਿਲੀ ਜੇ ਆਰ ਮਿਲੇਨੀਅਮ ਸਕੂਲ, ਦੂਸਰੀ...
Advertisement
ਭਾਰਤ ਵਿਕਾਸ ਪਰਿਸ਼ਦ ਬਰਾਂਚ ਮਾਨਸਾ ਵੱਲੋਂ ਸਕੂਲ ਆਫ ਐਮੀਨੈਂਸ ਮਾਨਸਾ ਵਿੱਚ ਬ੍ਰਾਂਚ ਪੱਧਰੀ ਰਾਸ਼ਟਰੀ ਸਮੂਹ ਗਾਣ ਮੁਕਾਬਲੇ ਕਰਵਾਏ ਗਏ। ਪਰਿਸ਼ਦ ਦੇ ਪ੍ਰਧਾਨ ਭੂਸ਼ਨ ਗਰਗ ਨੇ ਦੱਸਿਆ ਕਿ ਸਮੂਹ ਗਾਣ ਮੁਕਾਬਲੇ ਵਿੱਚ ਪਹੁੰਚੀਆਂ ਟੀਮਾਂ ਵਿੱਚੋਂ ਪਹਿਲੀ ਜੇ ਆਰ ਮਿਲੇਨੀਅਮ ਸਕੂਲ, ਦੂਸਰੀ ਮਾਈ ਨਿਕੋ ਦੇਵੀ ਸਕੂਲ ਅਤੇ ਤੀਸਰੀ ਪੁਜੀਸ਼ਨ ਨਰਾਇਣ ਸ਼ਿਕਸ਼ਨ ਸਰਵਹਿੱਤਕਾਰੀ ਵਿਦਿਆ ਮੰਦਰ ਮਾਨਸਾ ਨੇ ਪ੍ਰਾਪਤ ਕੀਤੀ। ਜੱਜਮੈਂਟ ਲਈ ਮਾਸਟਰ ਪਰਮਜੀਤ ਸੈਣੀ ਬੁਢਲਾਡਾ, ਨਿਤਾਸ਼ ਕੁਮਾਰ ਅਤੇ ਮਕਬੂਲ ਅਹਿਮਦ ਨੇ ਆਪਣੀ ਭੂਮਿਕਾ ਅਦਾ ਕੀਤੀ। ਜੇਤੂ ਸਕੂਲ ਟੀਮਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਅੰਮ੍ਰਿਤਪਾਲ ਗੋਇਲ, ਨਵੀਨ ਬੋਹਾ, ਅਰਸ਼ੀ ਬਾਂਸਲ, ਬਿੰਦਰ ਗਰਗ, ਰਾਕੇਸ਼ ਕੁਮਾਰ ਵੀ ਮੌਜੂਦ ਸਨ।
Advertisement
Advertisement
×

