ਸ਼ੰਟੀ ਅਬੋਹਰ ਬਲਾਕ ਦੇ ਉਪ ਪ੍ਰਧਾਨ ਨਿਯੁਕਤ
ਪੰਜਾਬ ਪ੍ਰਦੇਸ਼ ਕਾਂਗਰਸ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸੁਧੀਰ ਭਾਦੂ ਦੇ ਸਹਿਯੋਗ ਨਾਲ ਅਬੋਹਰ ਬਲਾਕ ਪ੍ਰਧਾਨ ਸੁਭਾਸ਼ ਬਾਘਲਾ ਵੱਲੋਂ ਅਤੇ ਅਬੋਹਰ ਬਲਾਕ ਅਬਜ਼ਰਵਰ ਦੀਪਕ ਗਰਗ ਤੇ ਬਲਾਕ ਕੋ-ਆਰਡੀਨੇਟਰ ਹਰਪ੍ਰੀਤ ਜੋਸ਼ਨ ਦੀ ਅਗਵਾਈ ਹੇਠ ਅਬੋਹਰ ਕਾਂਗਰਸ ਪਾਰਟੀ ਦੀ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਸ ਮੌਕੇ ਮਨਿੰਦਰ ਪਾਲ ਸ਼ੰਟੀ ਨੂੰ ਅਬੋਹਰ ਬਲਾਕ ਕਾਂਗਰਸ ਪਾਰਟੀ ਦਾ ਬਲਾਕ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਮਨਿੰਦਰ ਪਾਲ ਸ਼ੰਟੀ ਨੇ ਆਪਣੀ ਇਸ ਨਿਯੁਕਤੀ ’ਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ।
ਚਿੰਤਪੁਰਨੀ ਮੰਦਰ ਵਿੱਚ ਹਰਿਆਲੀ ਤੀਆਂ ਸਮਾਗਮ
ਭੁੱਚੋ ਮੰਡੀ: ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਸ੍ਰੀ ਛਿੰਨਮਸਤਿਕਾ ਨਾਰੀ ਸ਼ਕਤੀ ਦਲ ਅਤੇ ਜੈ ਜਵਾਲਾ ਮਹਿਲਾ ਸੰਕੀਰਤਨ ਮੰਡਲ ਵੱਲੋਂ ਸੱਭਿਆਚਾਰ ਦੇ ਨਾਲ ਨਾਲ ਵਾਤਾਵਰਨ ਪ੍ਰਤੀ ਲੋਕਾਂ ਨੂੰ ਚੌਕਸ ਕਰਨ ਦੇ ਮੰਤਵ ਨਾਲ ਤੀਜ ਦਾ ਤਿਉਹਾਰ ‘ਹਰਿਆਲੀ ਤੀਜ’ ਵਜੋਂ ਮਨਾਇਆ। ਇਸ ਦੀ ਅਗਵਾਈ ਆਗੂ ਰੇਸ਼ਮਾ ਗਰਗ ਅਤੇ ਸੁਨੀਤਾ ਸ਼ਰਮਾ ਨੇ ਕੀਤੀ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੌੜ ਮੰਡੀ ਤੋਂ ਰਿੰਪੀ ਦੀ ਅਗਵਾਈ ਹੇਠ ਬੀਬੀਆਂ ਦੀ ਭਰੀ ਬੱਸ ਮੰਦਰ ਵਿੱਚ ਪਹੁੰਚੀ। ਇਸ ਮੌਕੇ ਮੰਦਰ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਹੋਇਆ ਸੀ। ਪ੍ਰਬੰਧਕਾਂ ਨੇ ਪੁਰਾਤਨ ਵਸਤਾਂ ਰੰਗਲਾ ਚਰਖਾ, ਮਟਕਾ, ਚੱਕੀ, ਸੱਜ ਅਤੇ ਪੱਖੀਆਂ ਆਦਿ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਫੁਲਕਾਰੀਆਂ ਵਿੱਚ ਸਜੀਆਂ ਔਰਤਾਂ ਨੇ ਬੋਲੀਆਂ, ਕਿੱਕਲੀ, ਗਿੱਧਾ ਪਾਇਆ ਅਤੇ ਪੀਂਘਾਂ ਝੂਟੀਆਂ। -ਪੱਤਰ ਪ੍ਰੇਰਕ
ਹਰਗੋਬਿੰਦ ਸਕੂਲ ਕਾਂਗੜ ਦੇ ਬੱਚਿਆਂ ਨੇ ਟੂਰ ਲਾਇਆ
ਭਾਈ ਰੂਪਾ: ਹਰਗੋਬਿੰਦ ਪਬਲਿਕ ਸਕੂਲ ਕਾਂਗੜ ਦੇ ਬੱਚਿਆਂ ਵੱਲੋਂ ਇਕ ਰੋਜ਼ਾ ਧਾਰਮਿਕ ਟੂਰ ਲਗਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ ਅਤੇ ਚੇਅਰਮੈਨ ਭੂਮੀ ਪਾਲ ਕਾਂਗੜ ਨੇ ਹਰੀ ਝੰਡੀ ਦੇ ਕੇ ਟੂਰ ਨੂੰ ਰਵਾਨਾ ਕੀਤਾ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਬੱਧਨੀ ਕਲਾਂ ਠਾਠ, ਭਿਆਣਾ ਸਾਹਿਬ, ਲੋਪੋਂ, ਮੈਹਦੇਆਣਾ ਸਾਹਿਬ, ਨਾਨਕਸਰ ਠਾਠ ਅਤੇ ਗੁਰਦੁਆਰਾ ਤਖਤੂਪੁਰਾ ਸਾਹਿਬ ਦੇ ਦਰਸ਼ਨ ਕਰ ਕੇ ਇਨ੍ਹਾਂ ਇਤਿਹਾਸਕ ਗੁਰਧਾਮਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪਲਵਿੰਦਰ ਕੌਰ ਜਲਾਲ, ਨੀਤੂ ਸ਼ਰਮਾ, ਬਲਵਿੰਦਰ ਕੌਰ, ਰਣਜੀਤ ਕੌਰ, ਗੁਰਪ੍ਰੀਤ ਕੌਰ, ਜਸਵੀਰ ਕੌਰ, ਤਰਨਵੀਰ ਕੌਰ, ਪਵਨਪ੍ਰੀਤ ਕੌਰ, ਰਣਦੀਪ ਕੌਰ, ਸਵਰਨਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ, ਮੰਦਰ ਸਿੰਘ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
ਆਨੰਦ ਸਾਗਰ ਅਕੈਡਮੀ ’ਚ ਕੁਦਰਤ ਸੰਭਾਲ਼ ਦਿਵਸ ਮਨਾਇਆ
ਭਗਤਾ ਭਾਈ: ਚੇਅਰਮੈਨ ਬਾਬਾ ਅਜੀਤ ਸਿੰਘ ਨਾਨਕਸਰ ਬਰਨਾਲਾ ਵਾਲੇ ਅਤੇ ਡਾਇਰੈਕਟਰ ਮਾਤਾ ਕਰਤਾਰ ਕੌਰ ਦੀ ਅਗਵਾਈ ਹੇਠ ਚੱਲ ਰਹੀ ਵਿਦਿਅਕ ਸਿੱਖਿਆ ਸੰਸਥਾ ਆਨੰਦ ਸਾਗਰ ਅਕੈਡਮੀ ਕੋਇਰ ਸਿੰਘ ਵਾਲਾ ਵਿੱਚ ਪ੍ਰਿੰਸੀਪਲ ਪਰਮਿੰਦਰ ਕੌਰ ਦੀ ਅਗਵਾਈ ਹੇਠ ਵਿਸ਼ਵ ਕੁਦਰਤ ਸੰਭਾਲ਼ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਸਟਾਫ਼ ਵੱਲੋਂ ਬੱਚਿਆਂ ਤੋਂ ਕੁਦਰਤ ਦੀ ਸੰਭਾਲ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਪੇਂਟਿੰਗ, ਭਾਸ਼ਣ ਤੇ ਕਵਿਤਾਵਾਂ ਰਾਹੀਂ ਕੁਦਰਤ ਦੀ ਸੰਭਾਲ ਦਾ ਸੁਨੇਹਾ ਦਿੱਤਾ। ਪ੍ਰਿੰਸੀਪਲ ਪਰਮਿੰਦਰ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜਲਵਾਯੂ ਪਰਿਵਰਤਨ ਦੇ ਵਧਦੇ ਮਾੜੇ ਪ੍ਰਭਾਵ ਵਿਚਕਾਰ ਮਨੁੱਖ ਨੂੰ ਧਰਤੀ ’ਤੇ ਆਪਣੀ ਦੀ ਹੋਂਦ ਬਚਾਉਣ ਲਈ ਖ਼ੁਦ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਅਕੈਡਮੀ ਦੇ ਵਾਈਸ ਪ੍ਰਿੰਸੀਪਲ ਗਗਨਦੀਪ ਸਿੰਘ, ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। -ਪੱਤਰ ਪ੍ਰੇਰਕ
ਸੀਪੀਆਈ ਦੀ 100ਵੀਂ ਵਰ੍ਹੇਗੰਢ ਦੇ ਸਮਾਗਮ ਸਬੰਧੀ ਮੀਟਿੰਗ
ਮੋਗਾ: ਸੀਪੀਆਈ ਵੱਲੋਂ ਪਾਰਟੀ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ 25ਵੇਂ ਮਹਾਸੰਮੇਲਨ ਲਈ ਸੂਬੇ ਭਰ ’ਚ ਹੋ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਇੱਥੇ ਹੋਣ ਵਾਲੇ ਦੋ ਅਗਸਤ ਦੇ ਸਮਾਗਮ ਲਈ ਲਾਮਬੰਦੀ ਮੀਟਿੰਗ ਸੁਰਿੰਦਰ ਸਿੰਘ ਢੰਡੀਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ, ਨਰਿੰਦਰ ਕੌਰ ਸੋਹਲ, ਸੇਵਾਮੁਕਤ ਐੱਸਐੱਮਓ ਡਾ. ਇੰਦਰਵੀਰ ਗਿੱਲ, ਸੁਖਜਿੰਦਰ ਸਿੰਘ ਮਹੇਸਰੀ ਸਣੇ ਚਾਰ ਜ਼ਿਲ੍ਹਿਆਂ ਦੇ ਪਾਰਟੀ ਸਕੱਤਰ ਕੁਲਦੀਪ ਸਿੰਘ ਭੋਲਾ, ਕਸ਼ਮੀਰ ਸਿੰਘ, ਬੋਹੜ ਸਿੰਘ ਸੁਖਨਾ, ਜਗਜੀਤ ਸਿੰਘ, ਸਕੰਦਰ ਸਿੰਘ ਮਧੇਕੇ ਨੇ ਦੱਸਿਆ ਕਿ 21 ਅਗਸਤ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧ ਹੁਸੈਨੀਵਾਲਾ ਤੋਂ ‘ਜਥਾ ਮਾਰਚ’ ਵੀ ਸ਼ੁਰੂ ਕੀਤਾ ਜਾ ਰਿਹਾ ਹੈ। -ਨਿੱਜੀ ਪੱਤਰ ਪ੍ਰੇਰਕ
ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਸਕੂਲ ’ਚ ਬੂਟੇ ਲਾਏ
ਗੁਰੂਹਰਸਹਾਏ: ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਗੁਰੂ ਹਰ ਸਹਾਏ ਵੱਲੋਂ ਰੁੱਖ ਲਗਾਓ ਧਰਤੀ ਬਚਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ। ਕਲੱਬ ਦੇ ਵਾਈਸ ਪ੍ਰਧਾਨ ਸੰਦੀਪ ਧਵਨ ਅਤੇ ਸੈਕਟਰੀ ਰਾਜਨ ਮੌਂਗਾ ਦੇ ਜਨਮ ਦਿਨ ’ਤੇ ਸ਼ਹਿਰ ਦੇ ਪੀਐਮਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 100 ਦੇ ਕਰੀਬ ਬੂਟੇ ਲਗਾਏ ਗਏ। ਇਸ ਮੌਕੇ ਵਾਈਸ ਪ੍ਰਧਾਨ ਸੰਦੀਪ ਧਵਨ ਨੇ ਦੱਸਿਆ ਕਿ ਇਸ ਮੌਕੇ ਸਾਜਨ ਸਚਦੇਵਾ, ਪ੍ਰਸ਼ਾਂਤ ਖੇੜਾ, ਸ਼ੁਭਮ ਮੋਂਗਾ ਕੈਸ਼ੀਅਰ, ਮਿਲਾਪ ਛਾਬੜਾ, ਲੱਕੀ ਤਨੇਜਾ, ਵਰੁਣ ਗਾਵੜੀ ਆਦਿ ਹਾਜ਼ਰ ਸਨ| -ਪੱਤਰ ਪ੍ਰੇਰਕ
ਮਾਤਾ ਕ੍ਰਿਸ਼ਨਾ ਦੇਵੀ ਨਮਿਤ ਗਰੁੜ ਪੁਰਾਣ ਦੇ ਭੋਗ ਅੱਜ
ਮਾਨਸਾ: ਰੇਨਬੋਅ ਬੱਸ ਸਰਵਿਸ ਮਾਨਸਾ ਦੇ ਮੁੱਖ ਪ੍ਰਬੰਧਕ ਤਰਸੇਮ ਚੰਦ ਗੋਇਲ ਦੇ ਮਾਤਾ ਕ੍ਰਿਸ਼ਨਾ ਦੇਵੀ (77) ਪਤਨੀ ਮਰਹੂਮ ਬਿੱਲੂ ਰਾਮ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ। ਉਨ੍ਹਾਂ ਨਮਿੱਤ ਰੱਖੇ ਗਰੁੜ ਪੁਰਾਣ ਦੇ ਭੋਗ 29 ਜੁਲਾਈ ਨੂੰ ਗਊਸ਼ਾਲਾ ਭਵਨ, ਬਲਾਕ-ਏ ਮਾਨਸਾ ਵਿੱਚ ਪਾਏ ਜਾਣਗੇ। -ਪੱਤਰ ਪ੍ਰੇਰਕ