ਮਾਨਸਾ ’ਚ ਸੱਤ ਰੋਜ਼ਾ ਮੁਫ਼ਤ ਯੋਗ ਕੈਂਪ
ਮਾਨਸਾ: ਪਤੰਜਲੀ ਯੋਗ ਅਤੇ ਐਸ.ਡੀ. ਕਾਲਜ ਮਾਨਸਾ ਵੱਲੋਂ ਸਾਂਝੇ ਰੂਪ ਵਿੱਚ ਸੱਤ ਰੋਜ਼ਾ ਮੁਫ਼ਤ ਯੋਗਾ ਕੈਂਪ ਇਥੇ ਖਾਲਸਾ ਸਕੂਲ ਦੇ ਖੇਡ ਮੈਦਾਨ ਵਿੱਚ ਲਾਇਆ ਗਿਆ। ਕੈਂਪ ਦੀ ਅਗਵਾਈ ਦੀਪ ਚੰਦ ਅਤੇ ਅਜੇ ਗਰਗ ਉਰਫ ਟੀਟੂ ਵੱਲੋਂ ਕੀਤੀ ਜਾ ਰਹੀ ਹੈ।...
Advertisement
ਮਾਨਸਾ: ਪਤੰਜਲੀ ਯੋਗ ਅਤੇ ਐਸ.ਡੀ. ਕਾਲਜ ਮਾਨਸਾ ਵੱਲੋਂ ਸਾਂਝੇ ਰੂਪ ਵਿੱਚ ਸੱਤ ਰੋਜ਼ਾ ਮੁਫ਼ਤ ਯੋਗਾ ਕੈਂਪ ਇਥੇ ਖਾਲਸਾ ਸਕੂਲ ਦੇ ਖੇਡ ਮੈਦਾਨ ਵਿੱਚ ਲਾਇਆ ਗਿਆ। ਕੈਂਪ ਦੀ ਅਗਵਾਈ ਦੀਪ ਚੰਦ ਅਤੇ ਅਜੇ ਗਰਗ ਉਰਫ ਟੀਟੂ ਵੱਲੋਂ ਕੀਤੀ ਜਾ ਰਹੀ ਹੈ। ਕੈਂਪ ਦੌਰਾਨ ਯੋਗਾ ਟਰੇਨੀ ਮੈਡਮ ਅੰਜਨਾ ਨੇ ਯੋਗ ਅਭਿਆਸ ਕਰਵਾਇਆ ਅਤੇ ਸਹੀ ਤਰੀਕਿਆਂ ਨਾਲ ਕਰਵਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਯੋਗ ਸਿਰਫ਼ ਕਸਰਤ ਹੀ ਨਹੀਂ, ਸਗੋਂ ਆਤਮਕ ਅਤੇ ਸਰੀਰਕ ਜੋੜ ਦਾ ਰਸਤਾ ਹੈ। ਉਨ੍ਹਾਂ ਕਿਹਾ ਕਿ ਸਵੀਚਿਤ ਸਵਾਸ ਲੈਣ ਦੇ ਰਾਹੀਂ ਵਿਅਕਤੀ ਆਪਣੇ-ਆਪ ਨੂੰ ਸਮਝ ਸਕਦਾ ਹੈ ਅਤੇ ਪਰਮਾਤਮਾ ਨਾਲ ਜੁੜ ਸਕਦਾ ਹੈ। ਉਨ੍ਹਾਂ ਦੱਸਿਆ ਰੋਜ਼ਾਨਾ 70 ਤੋਂ 80 ਇਸਤਰੀ-ਪੁਰਸ਼ ਅਤੇ ਬੱਚੇ ਇਸ ਯੋਗ ਅਭਿਆਸ ਵਿੱਚ ਹਿੱਸਾ ਲੈ ਰਹੇ ਹਨ। ਪੱਤਰ ਪ੍ਰੇਰਕ
Advertisement
Advertisement
×