ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਨੇ ਅਹੁਦਾ ਸੰਭਾਲਿਆ
ਨਗਰ ਕੌਂਸਲ ਮਾਨਸਾ ਦੇ ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਢੂੰਡਾ ਅਤੇ ਮੀਤ ਪ੍ਰਧਾਨ ਨੇਮ ਚੰਦ ਨੇਮਾ ਨੇ ਅੱਜ ਅਹੁਦਾ ਸੰਭਾਲ ਲਿਆ ਹੈ। ਕੌਂਸਲਰਾਂ ਅਤੇ ਹੋਰ ਸ਼ਹਿਰ ਦੇ ਪਤਵੰਤਿਆਂ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਜ਼ਿਕਰਯੋਗ ਹੈ ਕਿ...
ਨਗਰ ਕੌਂਸਲ ਮਾਨਸਾ ਦੇ ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਢੂੰਡਾ ਅਤੇ ਮੀਤ ਪ੍ਰਧਾਨ ਨੇਮ ਚੰਦ ਨੇਮਾ ਨੇ ਅੱਜ ਅਹੁਦਾ ਸੰਭਾਲ ਲਿਆ ਹੈ। ਕੌਂਸਲਰਾਂ ਅਤੇ ਹੋਰ ਸ਼ਹਿਰ ਦੇ ਪਤਵੰਤਿਆਂ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਆਦੇਸ਼ਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਚੋਣ ਵਿੱਚ ਸੀਨੀਅਰ ਮੀਤ ਪ੍ਰਧਾਨ ਕੌਂਸਲਰ ਅਮਨਦੀਪ ਸਿੰਘ ਢੂੰਡਾ ਅਤੇ ਮੀਤ ਪ੍ਰਧਾਨ ਕੌਂਸਲਰ ਨੇਮ ਚੰਦ ਨੇਮਾ ਚੁਣੇ ਗਏ। ਸੀਨੀਅਰ ਮੀਤ ਪ੍ਰਧਾਨ ਅਮਨਦੀਪ ਸਿੰਘ ਢੂੰਡਾ ਅਤੇ ਮੀਤ ਪ੍ਰਧਾਨ ਨੇਮ ਚੰਦ ਨੇਮਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਅਹੁਦੇ ਦੀ ਜ਼ਿਮੇਵਾਰੀ ਮਿਲੀ ਹੈ ਅਤੇ ਉਹ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਦਾ ਹੱਲ ਕੀਤਾ ਜਾਵੇਗਾ ਅਤੇ ਇਸ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ।
ਇਸ ਮੌਕੇ ਕੌਂਸਲਰ ਪ੍ਰੇਮ ਸਾਗਰ ਭੋਲਾ, ਕੌਂਸਲਰ ਪ੍ਰਵੀਨ ਟੋਨੀ, ਕੌਂਸਲਰ ਪਵਨ ਕੁਮਾਰ, ਸਾਬਕਾ ਪ੍ਰਧਾਨ ਨਗਰ ਕੌਂਸਲ ਵਿਜੇ ਕੁਮਾਰ ਸਿੰਗਲਾ, ਅੰਕੁਸ਼ ਜ਼ਿੰਦਲ, ਪਰਮਿੰਦਰ ਸਿੰਘ, ਸਤੀਸ਼ ਮਹਿਤਾ ਵੀ ਮੌਜੂਦ ਸਨ।

