ਮਿੱਟੀ ਦੀ ਸਿਹਤ ਅਤੇ ਗੁਣਵੱਤਾ ਬਾਰੇ ਸੈਮੀਨਾਰ
ਵਿਸ਼ਵ ਮਿੱਟੀ ਦਿਵਸ ਮੌਕੇ ਚੰਬਲ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਲਿਮਟਿਡ ਵੱਲੋਂ ਨੇੜਲੇ ਪਿੰਡ ਜੱਸੀ ਪੌ ਵਾਲੀ ਵਿੱਚ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੌਰਾਨ ਏ ਐੱਮ ਐੱਮ ਗੌਰਵ ਸ਼ਰਮਾ ਨੇ ਮਿੱਟੀ ਦੀ ਸਿਹਤ ਤੇ ਗੁਣਵੱਤਾ ਵਿੱਚ ਗਿਰਾਵਟ ਦੇ ਕਾਰਨਾਂ ਅਤੇ ਮਿੱਟੀ ਦੇ ਸੁਧਾਰ...
Advertisement
ਵਿਸ਼ਵ ਮਿੱਟੀ ਦਿਵਸ ਮੌਕੇ ਚੰਬਲ ਫਰਟੀਲਾਈਜ਼ਰਜ਼ ਐਂਡ ਕੈਮੀਕਲਜ਼ ਲਿਮਟਿਡ ਵੱਲੋਂ ਨੇੜਲੇ ਪਿੰਡ ਜੱਸੀ ਪੌ ਵਾਲੀ ਵਿੱਚ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੌਰਾਨ ਏ ਐੱਮ ਐੱਮ ਗੌਰਵ ਸ਼ਰਮਾ ਨੇ ਮਿੱਟੀ ਦੀ ਸਿਹਤ ਤੇ ਗੁਣਵੱਤਾ ਵਿੱਚ ਗਿਰਾਵਟ ਦੇ ਕਾਰਨਾਂ ਅਤੇ ਮਿੱਟੀ ਦੇ ਸੁਧਾਰ ਲਈ ਪ੍ਰਭਾਵਸ਼ਾਲੀ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਜੈਵਿਕ ਖਾਦਾਂ ਦੇ ਲਾਭਾਂ, ਸੰਤੁਲਿਤ ਪੋਸ਼ਣ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਬੰਧਨ ਬਾਰੇ ਵੀ ਦੱਸਿਆ। ਸੈਮੀਨਾਰ ਦੇ ਮੁੱਖ ਮਹਿਮਾਨ ਡੀ ਜੀ ਐੱਮ ਬਠਿੰਡਾ ਐੱਸ. ਕੇ. ਸ਼ਰਮਾ ਨੇ ਕੰਪਨੀ ਦੇ ਕਿਸਾਨ-ਪੱਖੀ ਪ੍ਰੋਗਰਾਮਾਂ, ਉੱਨਤ ਖੇਤੀਬਾੜੀ ਦੀਆਂ ਤਕਨੀਕਾਂ ਅਤੇ ਵਿਗਿਆਨਕ ਖੇਤੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਫ਼ਸਲੀ ਵਿਭਿੰਨਤਾ, ਆਧੁਨਿਕ ਤਕਨਾਲੋਜੀ ਦੀ ਵਰਤੋਂ ਅਤੇ ਬਿਹਤਰ ਬਾਜ਼ਾਰ ਸੰਪਰਕ ਵਰਗੇ ਉਪਾਅ ਅਪਣਾਉਣ ’ਤੇ ਜ਼ੋਰ ਦਿੱਤਾ। ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਕਿਸਾਨਾਂ ਨੂੰ ਵਿਗਿਆਨਕ ਖੇਤੀ ਅਪਨਾਉਣ ਲਈ ਪ੍ਰੇਰਦੇ ਹਨ। ਸੈਮੀਨਾਰ ’ਚ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਹਿੱਸਾ ਲਿਆ।
Advertisement
Advertisement
×

