ਸਿਲਵਰ ਓਕਸ ਸਕੂਲ ’ਚ ਸੈਮੀਨਾਰ ਕਰਵਾਇਆ
ਸਿਲਵਰ ਓਕਸ ਸਕੂਲ ਸੇਵੇਵਾਲਾ ਵਿੱਚ ‘ਗੁੱਡ ਟੱਚ, ਬੈਡ ਟੱਚ’ ਵਿਸ਼ੇ ’ਤੇ ਹੋਏ ਸੈਮੀਨਾਰ ਕਰਵਾਇਆ ਗਿਆ। ੲਸ ਦੌਰਾਨ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਵਿਸ਼ੇ ਦੇ ਮਾਹਿਰ ਪੁਲੀਸ ਕਰਮਚਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ। ‘ਸਾਂਝ ਜਾਗ੍ਰਿਤੀ’ ਦੇ ਮੈਂਬਰ ਤੇ ਸੀਨੀਅਰ ਕਾਂਸਟੇਬਲ...
ਸਿਲਵਰ ਓਕਸ ਸਕੂਲ ਸੇਵੇਵਾਲਾ ਵਿੱਚ ‘ਗੁੱਡ ਟੱਚ, ਬੈਡ ਟੱਚ’ ਵਿਸ਼ੇ ’ਤੇ ਹੋਏ ਸੈਮੀਨਾਰ ਕਰਵਾਇਆ ਗਿਆ। ੲਸ ਦੌਰਾਨ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਵਿਸ਼ੇ ਦੇ ਮਾਹਿਰ ਪੁਲੀਸ ਕਰਮਚਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ। ‘ਸਾਂਝ ਜਾਗ੍ਰਿਤੀ’ ਦੇ ਮੈਂਬਰ ਤੇ ਸੀਨੀਅਰ ਕਾਂਸਟੇਬਲ ਵੀਰਪਾਲ ਕੌਰ ਅਤੇ ਸਰਬਜੀਤ ਕੌਰ ਨੇ ‘ਚੰਗੀ ਛੋਹ’ (ਮਸਲਨ ਕਿਸੇ ਅਜ਼ੀਜ਼ ਨੂੰ ਗਲਵੱਕੜੀ ’ਚ ਲੈਣਾ) ਅਤੇ ‘ਮਾੜੀ ਛੋਹ’ (ਅਣਚਾਹੀ ਛੋਹ, ਜੋ ਬੇ-ਆਰਾਮ ਕਰ ਦੇਵੇ) ਦੀ ਵਿਆਖਿਆ ਕੀਤੀ। ਬੁਲਾਰਿਆਂ ਨੇ ਕਿਹਾ ਕਿ ‘ਬੁਰੀ ਛੋਹ’ ਬਾਰੇ ਜ਼ਰੂਰੀ ਹੈ ਕਿ ਚੁੱਪ ਰਹਿਣ ਦੀ ਬਜਾਏ, ਜਿਹੜੇ ਲੋਕ ਆਪਣੇ ਬਚਪਨ ਜਾਂ ਸਕੂਲ ਦੇ ਦਿਨਾਂ ਦੌਰਾਨ ਇਸ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਨੂੰ ਇਸ ਵਿਰੁੱਧ ਬੋਲਣਾ ਚਾਹੀਦਾ ਹੈ। ਉਨ੍ਹਾਂ ਪ੍ਰੇਰਿਆ ਕਿ ਬਾਲ ਜਿਨਸੀ ਸ਼ੋਸ਼ਣ, ਪੀੜਤ ਦੀ ਆਤਮਾ ’ਤੇ ਦਾਗ ਛੱਡਦਾ ਹੈ। ਇਸ ਲਈ ਜ਼ਰੂਰੀ ਹੈ ਕਿ ਆਪਣੀ ਆਵਾਜ਼ ਨੂੰ ਦਬਾਉਣ ਦੀ ਬਜਾਏ ਬੋਲਿਆ ਜਾਵੇ। ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਨੂੰ ਚੰਗੀ ਅਤੇ ਮਾੜੀ ਛੋਹ ਵਿਚਲੇ ਅੰਤਰ ਨੂੰ ਬਾਖ਼ੂਬੀ ਸਮਝਾਇਆ ਹੈ।