ਆਕਸਫੋਰਡ ਸਕੂਲ ਦੇ ਖਿਡਾਰੀਆਂ ਦੀ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੋਣ
ਦਿ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੇ ਖਿਡਾਰੀਆਂ ਨੇ 69ਵੀਆਂ ਜ਼ੋਨਲ ਖੇਡਾਂ 'ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ 'ਚ ਆਕਸਫੋਰਡ ਸਕੂਲ ਦੇ 313 ਖਿਡਾਰੀਆਂ ਨੇ ਖੋ-ਖੋ, ਫੁਟਬਾਲ, ਵਾਲੀਬਾਲ, ਸ਼ਤਰੰਜ਼, ਬੈਡਮਿੰਟਨ, ਹੈੱਡਬਾਲ,...
Advertisement
ਦਿ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਦੇ ਖਿਡਾਰੀਆਂ ਨੇ 69ਵੀਆਂ ਜ਼ੋਨਲ ਖੇਡਾਂ 'ਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ 'ਚ ਆਕਸਫੋਰਡ ਸਕੂਲ ਦੇ 313 ਖਿਡਾਰੀਆਂ ਨੇ ਖੋ-ਖੋ, ਫੁਟਬਾਲ, ਵਾਲੀਬਾਲ, ਸ਼ਤਰੰਜ਼, ਬੈਡਮਿੰਟਨ, ਹੈੱਡਬਾਲ, ਕਬੱਡੀ, ਕ੍ਰਿਕਟ ਤੇ ਗਤਕੇ ਵਿੱਚ ਹਿੱਸਾ ਲਿਆ ਜਿਸ ਵਿਚੋਂ 117 ਖਿਡਾਰੀਆਂ ਦੀ ਜ਼ਿਲ੍ਹਾ ਪੱਧਰ ਲਈ ਚੋਣ ਹੋਈ ਹੈ। ਫੁਟਬਾਲ, ਵਾਲੀਬਾਲ, ਬੈਡਮਿੰਟਨ, ਹੈਡਵਾਲ, ਕਬੱਡੀ, ਕ੍ਰਿਕੇਟ ਤੇ ਗਤਕਾ 'ਚ ਸਕੂਲ ਦੀਆਂ ਟੀਮਾਂ ਚੈਂਪੀਅਨ ਰਹੀਆਂ। ਸਕੂਲ ਨੇ ਸਤਰੰਜ਼ ਅੰਡਰ-19 (ਲੜਕੀਆਂ) ਵਿੱਚ ਦੂਜਾ, ਅੰਡਰ-17 ਲੜਕੇ ਤੇ ਲੜਕੀਆਂ ਵਿੱਚ ਤੀਜਾ, ਕ੍ਰਿਕਟ ਅੰਡਰ-14 ਤੇ ਖੋ-ਖੋ 'ਚ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਉੱਪ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋਂ ਤੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਜੇਤੂ ਖਿਡਾਰੀਆਂ ਤੇ ਖੇਡ ਕੋਚਾਂ ਨੂੰ ਵਧਾਈ ਦਿੱਤੀ।
Advertisement
Advertisement
×