ਆਜ਼ਾਦੀ ਦਿਵਸ ਦੇ ਮੱਦੇਨਜ਼ਰ ਦੇਸ਼ ਵਿੱਚ ਹਾਈ ਅਲਰਟ ਹੈ, ਉੱਥੇ ਹੀ ਪੰਜਾਬ ਨਾਲ ਲੱਗਦੀ ਮੰਡੀ ਕਾਲਾਂਵਾਲੀ ਵਿੱਚ ਰੇਲਵੇ ਪੁਲੀਸ ਨੇ ਵੀ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਵਧਾ ਦਿੱਤੀ ਹੈ। ਕਾਲਾਂਵਾਲੀ ਦੇ ਰੇਲਵੇ ਸਟੇਸ਼ਨ ’ਤੇ ਪੁਲੀਸ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ।
ਚੌਕੀ ਇੰਚਾਰਜ ਭੂਪ ਸਿੰਘ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਹਰ ਯਾਤਰੀ ਦੀ ਜਾਂਚ ਦੇ ਨਾਲ-ਨਾਲ ਰੇਲਵੇ ਪੁਲੀਸ ਉਨ੍ਹਾਂ ਦੇ ਸਾਮਾਨ ਦੀ ਵੀ ਚੰਗੀ ਤਰ੍ਹਾਂ ਜਾਂਚ ਕਰ ਰਹੀ ਹੈ। ਉਨ੍ਹਾਂ ਯਾਤਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਸਾਮਾਨ ਦਿਖਾਈ ਦਿੰਦਾ ਹੈ ਤਾਂ ਉਹ ਪੁਲੀਸ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਜੇਕਰ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਕੋਈ ਲਾਵਾਰਿਸ ਵਸਤੂ ਦਿਖਾਈ ਦੇਵੇ ਤਾਂ ਉਸ ਨੂੰ ਛੂਹਿਆ ਨਾ ਜਾਵੇ ਕਿਉਂਕਿ ਇਸ ਵਿੱਚ ਬੰਬ ਜਾਂ ਵਿਸਫੋਟਕ ਸਮੱਗਰੀ ਹੋ ਸਕਦੀ ਹੈ। ਅਜਿਹੀਆਂ ਲਾਵਾਰਿਸ ਵਸਤੂਆਂ ਬਾਰੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਚੌਕੀ ਇੰਚਾਰਜ ਭੂਪ ਸਿੰਘ ਅਤੇ ਟਰੈਫਿਕ ਇੰਚਾਰਜ ਭੂਪ ਸਿੰਘ ਨੇ ਪੁਲੀਸ ਟੀਮ ਨਾਲ ਪਲੈਟਫਾਰਮ ਕੰਪਲੈਕਸ ਦਾ ਦੌਰਾ ਕਰਦੇ ਹੋਏ ਕਿਹਾ ਕਿ ਕੰਪਲੈਕਸ ਵਿੱਚ ਕਿਸੇ ਵੀ ਤਰ੍ਹਾਂ ਦੇ ਰੇਹੜੀਆਂ ਵਾਲੇ ਦਿਖਾਈ ਨਹੀਂ ਦੇ ਰਹੇ ਹਨ। ਸਾਰੀਆਂ ਰੇਹੜੀਆਂ ਨੂੰ ਰੇਲਵੇ ਕੰਪਲੈਕਸ ਵਿੱਚੋਂ ਹਟਾ ਦਿੱਤਾ ਗਿਆ ਹੈ।