ਐੱਸਡੀਐੱਮ ਵੱਲੋਂ ਸਰਕਾਰੀ ਸਕੂਲ ਸੇਖਾ ਦਾ ਨਿਰੀਖਣ
ਸਰਕਾਰੀ ਸੀਨੀਅਰ ਸੰਕੈਡਰੀ (ਸਮਾਰਟ) ਸਕੂਲ ਸੇਖਾ ਦਾ ਐੱਸਡੀਐੱਮ ਸੋਨਮ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਹਾਜ਼ਰੀ ਰਜਿਸਟਰ ’ਚ ਦਰਜ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਜਮਾਤਾਂ ’ਚ ਗਿਣਤੀ ਕਾਫੀ ਘੱਟ ਪਾਈ ਗਈ। ਐੱਸਡੀਐੱਮ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਦੀ...
Advertisement
ਸਰਕਾਰੀ ਸੀਨੀਅਰ ਸੰਕੈਡਰੀ (ਸਮਾਰਟ) ਸਕੂਲ ਸੇਖਾ ਦਾ ਐੱਸਡੀਐੱਮ ਸੋਨਮ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਹਾਜ਼ਰੀ ਰਜਿਸਟਰ ’ਚ ਦਰਜ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਜਮਾਤਾਂ ’ਚ ਗਿਣਤੀ ਕਾਫੀ ਘੱਟ ਪਾਈ ਗਈ। ਐੱਸਡੀਐੱਮ ਨੇ ਦੱਸਿਆ ਕਿ ਸਕੂਲ ਪ੍ਰਿੰਸੀਪਲ ਦੀ ਪੋਸਟ ਵੀ ਪਿਛਲੇ ਦੋ ਸਾਲ ਤੋਂ ਖਾਲੀ ਪਈ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈਸਕੂਲ ਦੇ ਰਿਕਾਰਡ ਅਤੇ ਬੁਨਿਆਦੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਨਿਰੀਖਣ ਦੌਰਾਨ ਐੱਸਡੀਐਮ ਨੇ ਸਕੂਲ ਦੀਆਂ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ’ਤੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਨਾਲ ਸੁਣਕੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਪਿੰਡ ਪਤਵੰਤੇ ਵਿਅਕਤੀਆਂ ’ਤੇ ਸਕੂਲ ਪ੍ਰਬੰਧਕਾਂ ਵੱਲੋਂ ਨਿਰੀਖਣ ਉਪਰੰਤ ਧੰਨਵਾਦ ਕੀਤਾ ਗਿਆ।
Advertisement
Advertisement
×