DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖੇਤਰੀ ਯੁਵਕ ਮੇਲੇ ’ਚ ਐੱਸ ਡੀ ਕਾਲਜ ਓਵਰਆਲ ਚੈਂਪੀਅਨ

ਸਥਾਨਕ ਐੱਸ. ਡੀ. ਕਾਲਜ ਵਿੱਚ ਕਰਵਾਇਆ ਗਿਆ ਪੰਜਾਬੀ ਯੂਨੀਵਰਸਸਿਟੀ ਪਟਿਆਲਾ ਦਾ ਚਾਰ ਰੋਜ਼ਾ ਖ਼ੇਤਰੀ ਯੁਵਕ ਅਤੇ ਲੋਕ ਮੇਲਾ (ਬਰਨਾਲਾ-ਮਾਲੇਰਕੋਟਲਾ ਜ਼ੋਨ) ਸਮਾਪਤ ਗਿਆ। ਮੇਲੇ ਵਿਚ ਮੇਜ਼ਬਾਨ ਐੱਸ. ਡੀ. ਕਾਲਜ ਓਵਰਆਲ ਚੈਂਪੀਅਨ ਬਣਿਆ। ਐੱਸ. ਡੀ. ਕਾਲਜ ਆਫ ਐਜੂਕੇਸ਼ਨ ਤੀਜੇ ਸਥਾਨ ’ਤੇ ਰਿਹਾ।...

  • fb
  • twitter
  • whatsapp
  • whatsapp
featured-img featured-img
ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਸਥਾਨਕ ਐੱਸ. ਡੀ. ਕਾਲਜ ਵਿੱਚ ਕਰਵਾਇਆ ਗਿਆ ਪੰਜਾਬੀ ਯੂਨੀਵਰਸਸਿਟੀ ਪਟਿਆਲਾ ਦਾ ਚਾਰ ਰੋਜ਼ਾ ਖ਼ੇਤਰੀ ਯੁਵਕ ਅਤੇ ਲੋਕ ਮੇਲਾ (ਬਰਨਾਲਾ-ਮਾਲੇਰਕੋਟਲਾ ਜ਼ੋਨ) ਸਮਾਪਤ ਗਿਆ। ਮੇਲੇ ਵਿਚ ਮੇਜ਼ਬਾਨ ਐੱਸ. ਡੀ. ਕਾਲਜ ਓਵਰਆਲ ਚੈਂਪੀਅਨ ਬਣਿਆ। ਐੱਸ. ਡੀ. ਕਾਲਜ ਆਫ ਐਜੂਕੇਸ਼ਨ ਤੀਜੇ ਸਥਾਨ ’ਤੇ ਰਿਹਾ। ਕੋਆਰਡੀਨੇਟਰ ਪ੍ਰਿੰਸੀਪਲ ਡਾ. ਰਮਾ ਸ਼ਰਮਾ ਅਤੇ ਕਲਚਰਲ ਕੋਆਰਡੀਨੇਟਰ ਡਾ. ਰੀਤੂ ਅਗਰਵਾਲ ਨੇ ਦੱਸਿਆ ਕਿ ਲੋਕ ਕਲਾਵਾਂ, ਫ਼ਾਈਨ ਆਰਟਸ, ਲਿਟਰੇਰੀ ਆਈਟਮਾਂ ਦੇ ਮੁਕਾਬਲਿਆਂ ਦੀ ਓਵਰਆਲ ਟਰਾਫ਼ੀ ਐੱਸ. ਡੀ. ਕਾਲਜ ਦੇ ਹਿੱਸੇ ਆਈ। ਕਾਲਜ ਨੇ ਇਕਾਂਗੀ ਨਾਟਕ, ਲੋਕ ਨਾਚ ਲੁੱਡੀ, ਲੋਕ ਨਾਚ ਝੂੰਮਰ, ਗਰੁੱਪ ਗੀਤ (ਭਾਰਤੀ), ਗੀਤ (ਗਜ਼ਲ), ਪੱਛਮੀ ਸਾਜ਼(ਸੋਲੋ) ਆਦਿ ਵਿੱਚ ਪਹਿਲਾ, ਕਵੀਸ਼ਰੀ, ਲੋਕ ਸਾਜ਼, ਕਲਾਸੀਕਲ ਇੰਸਟਰੂਮੈਂਟ ਪ੍ਰਕਸ਼ਨ ਆਦਿ ਵਿੱਚ ਦੂਜਾ ਅਤੇ ਭੰਗੜਾ, ਵਾਰ ਗਾਇਨ, ਰਵਾਇਤੀ ਲੋਕ ਗੀਤ, ਗਰੁੱਪ ਸ਼ਬਦ, ਫੋਕ ਆਰਕੈਸਟਰਾ ਆਦਿ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਸ. ਡੀ. ਕਾਲਜ ਆਫ਼ ਐਜ਼ੂਕੇਸ਼ਨ ਬਰਨਾਲਾ ਨੇ ਰਵਾਇਤੀ ਲੋਕ ਗੀਤ, ਪੱਛਮੀ ਗਰੁੱਪ ਗੀਤ, ਕਰੋਸੀਏ, ਰੱਸਾ ਵਟਾਈ, ਖਿੱਦੋ, ਰੰਗੋਲੀ, ਕਾਰਟੂਨਿੰਗ ਆਦਿ ਵਿੱਚ ਦੂਜਾ ਅਤੇ ਪੱਛਮੀ ਸੋਲੋ, ਪਰਾਂਦਾ, ਪੀੜ੍ਹੀ, ਮੁਹਾਵਰੇਦਾਰ ਵਾਰਤਾਲਾਪ, ਲਘੂ ਫ਼ਿਲਮ, ਕਲੇਅ ਮਾਡਲਿੰਗ ਅਤੇ ਕੋਲਾਜ਼ ਵਿੱਚ ਤੀਜਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਐੱਸਡੀਐਮ ਅਜੀਤਪਾਲ ਸਿੰਘ, ਡਾਇਰੈਕਟਰ ਯੁਵਕ ਭਲਾਈ­ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਭੀਮਇੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਅੰਤਿਮ ਦਿਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਐੱਸਡੀਐੱਮ ਬਰਨਾਲਾ ਮੈਡਮ ਸੋਨਮ ਆਦਿ ਪਹੁੰਚੇ।

Advertisement
Advertisement
×