ਸਕੂਲ ’ਚ ਸਕਾਊਟ ਐਂਡ ਗਾਈਡਜ਼ ਕੈਂਪ
ਕੋਟਕਪੂਰਾ: ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਵੱਲੋਂ ਤਿੰਨ ਰੋਜ਼ਾ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਇਥੋਂ ਦੇ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ ਗਿਆ। ਸਟੇਟ ਆਰਗੇਨਾਈਜ਼ਰ ਕਮਿਸ਼ਨਰ ਓਂਕਾਰ ਸਿੰਘ ਅਤੇ ਅਸਿਸਟੈਂਟ ਕਮਿਸ਼ਨਰ ਮਨਜੀਤ ਕੌਰ ਦੀ ਅਗਵਾਈ ਲਗਾਏ ਗਏ ਇਸ ਕੈਂਪ ਵਿੱਚ...
Advertisement
ਕੋਟਕਪੂਰਾ: ਭਾਰਤ ਸਕਾਊਟ ਐਂਡ ਗਾਈਡਜ਼ ਪੰਜਾਬ ਵੱਲੋਂ ਤਿੰਨ ਰੋਜ਼ਾ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਇਥੋਂ ਦੇ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ ਗਿਆ। ਸਟੇਟ ਆਰਗੇਨਾਈਜ਼ਰ ਕਮਿਸ਼ਨਰ ਓਂਕਾਰ ਸਿੰਘ ਅਤੇ ਅਸਿਸਟੈਂਟ ਕਮਿਸ਼ਨਰ ਮਨਜੀਤ ਕੌਰ ਦੀ ਅਗਵਾਈ ਲਗਾਏ ਗਏ ਇਸ ਕੈਂਪ ਵਿੱਚ ਸਕੂਲ ਦੇ 135 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿੱਚ ਸਕੂਲ ਦੇ ਸਕਾਊਟ ਮਾਸਟਰ ਮਨਪ੍ਰੀਤ ਸਿੰਘ ਅਤੇ ਗਾਈਡ ਕੈਪਟਨ ਅਮਨਦੀਪ ਕੌਰ ਵੀ ਸ਼ਾਮਲ ਸਨ, ਕੈਂਪ ਦੌਰਾਨ ਵਿਦਿਆਰਥੀਆਂ ਨੇ ਪੌਦੇ ਲਗਾਏ ਅਤੇ ਨਸ਼ਿਆਂ ਵਿਰੁੱਧ ਚਾਰਟ ਬਣਾਏ। ਸਕੂਲ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ, ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸਕਾਊਟਿੰਗ ਬੱਚਿਆਂ ਵਿੱਚ ਆਤਮ-ਨਿਰਭਰ ਬਣਾਉਣ ਅਤੇ ਆਦਰਸ਼ ਮਨੁੱਖ ਬਣਨ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਅਧਿਆਪਕਾ ਨਵਪ੍ਰੀਤ ਸ਼ਰਮਾ, ਅਨੀਤਾ ਸਿਆਲ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement