ਸਕੂਲੀ ਵਿਦਿਆਰਥੀਆਂ ਨੇ ਯੂਨੀਵਰਸਿਟੀ ’ਚ ਖੋਜ ਪੇਪਰ ਪੜ੍ਹਿਆ
ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਦੇ ਵਿਦਿਆਰਥੀ ਦਿਵਾਂਸ਼ੀ, ਜੈਸਮੀਨ ਕੌਰ, ਪ੍ਰਾਂਯਸ ਬਾਂਸਲ, ਰਮਨਦੀਪ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ ਹੋਈ ਛੇਵੀਂ ‘ਰੀਸੈਂਟ ਅਡਵਾਂਸ ਇੰਨ ਫੰਡਾਮੈਂਟਲ ਐਂਡ ਅਪਲਾਈਡ ਸਾਇੰਸਿਜ਼’ ਇੰਟਰਨੈਸ਼ਨਲ ਕਾਨਫਰੰਸ ’ਚ ਖੋਜ ਪੇਪਰ ਪੜ੍ਹਿਆ।...
Advertisement
ਦਿ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਦੇ ਵਿਦਿਆਰਥੀ ਦਿਵਾਂਸ਼ੀ, ਜੈਸਮੀਨ ਕੌਰ, ਪ੍ਰਾਂਯਸ ਬਾਂਸਲ, ਰਮਨਦੀਪ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿੱਚ ਹੋਈ ਛੇਵੀਂ ‘ਰੀਸੈਂਟ ਅਡਵਾਂਸ ਇੰਨ ਫੰਡਾਮੈਂਟਲ ਐਂਡ ਅਪਲਾਈਡ ਸਾਇੰਸਿਜ਼’ ਇੰਟਰਨੈਸ਼ਨਲ ਕਾਨਫਰੰਸ ’ਚ ਖੋਜ ਪੇਪਰ ਪੜ੍ਹਿਆ। ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਪੇਪਰ ਦਾ ਵਿਸ਼ਾ 'ਪਿਓਰ ਫਲੋਅ ਵਾਟਰ ਸਿੰਕ ਟੈੱਕ' ਸੀ। ਉਨ੍ਹਾਂ ਕਿਹਾ ਕਿ ਆਕਸਫ਼ੋਰਡ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਵਿਦਿਆਰਥੀਆਂ ਦੇ ਉਕਤ ਰਿਸਰਚ ਪੇਪਰਾਂ ਨੂੰ ਇੱਕ ਕਿਤਾਬ ਦਾ ਰੂਪ ਦੇ ਕੇ ਵਿਗਿਆਨ ਦੇ ਖੇਤਰ ਨੂੰ ਪੇਸ਼ ਕੀਤਾ ਗਿਆ ਹੈ। ਇਹ ਬੱਚੇ ਸਕੂਲ ਦੀ ਅਟਲ ਲੈਬ ਦੇ ਇੰਚਾਰਜ ਇੰਜੀ. ਹਰੀਸ਼ਰਨ ਦੀ ਅਗਵਾਈ ਵਿੱਚ ਗਏ ਸਨ। ਸਕੂਲ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ, ਚੇਅਰਮੈਨ ਗਗਨ ਬਰਾੜ, ਪ੍ਰਧਾਨ ਗੁਰਮੀਤ ਸਿੰਘ ਗਿੱਲ, ਉੱਪ ਚੇਅਰਮੈਨ ਪਰਮਪਾਲ ਸਿੰਘ ਸ਼ੈਰੀ ਢਿੱਲੋਂ ਤੇ ਵਿੱਤ ਸਕੱਤਰ ਗੁਰਮੀਤ ਸਿੰਘ ਗਿੱਲ ਸਰਪੰਚ ਨੇ ਉਨ੍ਹਾਂ ਦਾ ਸਨਮਾਨ ਕੀਤਾ।
Advertisement
Advertisement
×