ਸਕੂਲੀ ਬੱਚਿਆਂ ਨੂੰ ਅਖ਼ਬਾਰ ਪੜ੍ਹਨ ਲਈ ਪ੍ਰੇਰਿਆ
ਭਗਤਾ ਭਾਈ: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵਿੱਚ ਬੱਚਿਆਂ ਨੂੰ ਰੋਜ਼ਾਨਾ ਅਖ਼ਬਾਰ ਪੜ੍ਹਨ ਦੀ ਸਹੂਲਤ ਲਈ ਅਖ਼ਬਾਰ ਵਾਲਾ ਬੋਰਡ ਤਿਆਰ ਕਰ ਕੇ ਲਾਇਬਰੇਰੀ ਵਿੱਚ ਲਾਇਆ ਗਿਆ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਬੇਅੰਤ ਸਿੰਘ ਮਲੂਕਾ ਨੇ ਕਿਹਾ ਕਿ ਅਜੋਕੇ...
Advertisement
ਭਗਤਾ ਭਾਈ: ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵਿੱਚ ਬੱਚਿਆਂ ਨੂੰ ਰੋਜ਼ਾਨਾ ਅਖ਼ਬਾਰ ਪੜ੍ਹਨ ਦੀ ਸਹੂਲਤ ਲਈ ਅਖ਼ਬਾਰ ਵਾਲਾ ਬੋਰਡ ਤਿਆਰ ਕਰ ਕੇ ਲਾਇਬਰੇਰੀ ਵਿੱਚ ਲਾਇਆ ਗਿਆ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਬੇਅੰਤ ਸਿੰਘ ਮਲੂਕਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਬੱਚਿਆਂ ਲਈ ਪੜ੍ਹਾਈ ਦੇ ਨਾਲ ਨਾਲ ਰੋਜ਼ਾਨਾ ਜੀਵਨ ਬਾਰੇ ਜਾਣਕਾਰੀ ਵੀ ਬਹੁਤ ਜ਼ਰੂਰੀ ਹੈ ਜੋ ਮੁੱਖ ਤੌਰ 'ਤੇ ਅਖ਼ਬਾਰਾਂ ਤੋਂ ਹੀ ਮਿਲਦੀ ਹੈ। ਹਰਜਿੰਦਰ ਸਿੰਘ ਬੁਰਜ ਥਰੋੜ, ਕੁਲਦੀਪ ਸ਼ਰਮਾ ਭਗਤਾ ਤੇ ਅਮਰੀਕ ਸਿੰਘ ਕਲਿਆਣ ਨੇ ਕਿਹਾ ਕਿ ਅਖ਼ਬਾਰਾਂ ਸਾਨੂੰ ਚਲੰਤ ਮਾਮਲਿਆਂ ਬਾਰੇ ਹਰ ਰੋਜ਼ ਅੱਪਡੇਟ ਕਰਦੀਆਂ ਹਨ। ਇਸੇ ਮੌਕੇ ਸੁਖਜਿੰਦਰ ਸਿੰਘ ਘਣੀਆਂ, ਸੁਖਜੀਤ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ, ਮਨਦੀਪ ਕੌਰ ਬੱਬੂ, ਸਰਪੰਚ ਮਾਣਕ ਸਿੰਘ, ਬਿਰਛਪਾਲ ਸਿੰਘ ਐੱਮਸੀ ਤੇ ਐੱਸਐੱਮਸੀ ਕਮੇਟੀ ਦੇ ਚੇਅਰਪਰਸਨ ਸੁਖਦੀਪ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
×