ਮਹਿਮਾ ਸਰਜਾ ’ਚ ਐੱਸਬੀਆਈ ਦੇ ਏਟੀਐੱਮ ਦੀ ਭੰਨ-ਤੋੜ
ਪੱਤਰ ਪ੍ਰੇਰਕ ਬਠਿੰਡਾ, 21 ਜੂਨ ਪਿੰਡ ਮਹਿਮਾ ਸਰਜਾ ਵਿੱਚ ਚੋਰਾਂ ਨੇ ਰਾਤੀ ਐੱਸਬੀਆਈ ਦਾ ਏਟੀਐੱਮ ਲੁੱਟਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਚੋਰਾਂ ਨੇ ਏਟੀਐੱਮ ਨੂੰ ਨੁਕਸਾਨ ਜ਼ਰੂਰ ਪਹੁੰਚਾਇਆ ਪਰ ਉਹ ਪੈਸੇ ਨਹੀਂ...
Advertisement
ਪੱਤਰ ਪ੍ਰੇਰਕ
ਬਠਿੰਡਾ, 21 ਜੂਨ
Advertisement
ਪਿੰਡ ਮਹਿਮਾ ਸਰਜਾ ਵਿੱਚ ਚੋਰਾਂ ਨੇ ਰਾਤੀ ਐੱਸਬੀਆਈ ਦਾ ਏਟੀਐੱਮ ਲੁੱਟਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਚੋਰਾਂ ਨੇ ਏਟੀਐੱਮ ਨੂੰ ਨੁਕਸਾਨ ਜ਼ਰੂਰ ਪਹੁੰਚਾਇਆ ਪਰ ਉਹ ਪੈਸੇ ਨਹੀਂ ਲੁੱਟ ਸਕੇ। ਬੈਂਕ ਦੇ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਪਹਿਲਾਂ ਬਾਹਰੀ ਸੀਸੀਟੀਵੀ ਕੈਮਰਿਆਂ ਨਾਲ ਛੇੜਛਾੜ ਕੀਤੀ। ਉਪਰੰਤ ਏਟੀਐੱਮ ਕੈਬਿਨ ਵਿੱਚ ਦਾਖ਼ਲ ਹੋ ਕੇ ਉਨ੍ਹਾਂ ਕੈਮਰਿਆਂ ਦਾ ਮੂੰਹ ਉੱਪਰ ਵੱਲ ਕਰ ਦਿੱਤਾ। ਏਟੀਐੱਮ ’ਚ ਹਿੱਲਜੁਲ ਦਾ ਪਤਾ ਲੱਗਣ ’ਤੇ ਮੁੰਬਈ ਸਥਿਤ ਕੰਟਰੋਲ ਰੂਮ ਨੇ ਤੁਰੰਤ ਐੱਸਐੱਸਪੀ ਬਠਿੰਡਾ ਨੂੰ ਸੂਚਿਤ ਕੀਤਾ ਜਿਸ ਤੋਂ ਥਾਣਾ ਨੇਹੀਆਂ ਵਾਲਾ ਦੇ ਮੁਖੀ ਅਮਰਿੰਦਰ ਸਿੰਘ ਅਤੇ ਚੌਕੀ ਕਿਲੀ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਗੁਰਦੀਪ ਸਿੰਘ ਮੌਕੇ ’ਤੇ ਪਹੁੰਚੇ ਪਰ ਇਸ ਦੌਰਾਨ ਚੋਰ ਫਰਾਰ ਹੋ ਗਏ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement