ਸਤਪਾਲ ਸ਼ਰਮਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ
ਹਰਿਆਣਾ ਸਰਕਾਰ ਨੇ 22 ਮਾਰਕੀਟ ਕਮੇਟੀਆਂ ਲਈ ਚੇਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਲੜੀ ਵਿੱਚ ਸਰਕਾਰ ਨੇ ਸਤਪਾਲ ਸ਼ਰਮਾ ਪਿਪਲੀ ਨੂੰ ਮਾਰਕੀਟ ਕਮੇਟੀ ਕਾਲਾਂਵਾਲੀ ਦਾ ਚੇਅਰਮੈਨ ਅਤੇ ਮੋਹਨ ਲਾਲ ਜਿੰਦਲ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ...
Advertisement
ਹਰਿਆਣਾ ਸਰਕਾਰ ਨੇ 22 ਮਾਰਕੀਟ ਕਮੇਟੀਆਂ ਲਈ ਚੇਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਲੜੀ ਵਿੱਚ ਸਰਕਾਰ ਨੇ ਸਤਪਾਲ ਸ਼ਰਮਾ ਪਿਪਲੀ ਨੂੰ ਮਾਰਕੀਟ ਕਮੇਟੀ ਕਾਲਾਂਵਾਲੀ ਦਾ ਚੇਅਰਮੈਨ ਅਤੇ ਮੋਹਨ ਲਾਲ ਜਿੰਦਲ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਇਨ੍ਹਾਂ ਨਿਯੁਕਤੀਆਂ ਨਾਲ ਕਾਲਾਂਵਾਲੀ ਵਿੱਚ ਭਾਜਪਾ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਭਾਜਪਾ ਵਰਕਰਾਂ ਨੇ ਦੋਵਾਂ ਆਗੂਆਂ ਨੂੰ ਵਧਾਈ ਦਿੱਤੀ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਨਵੇਂ ਨਿਯੁਕਤ ਚੇਅਰਮੈਨ ਸਤਪਾਲ ਪਿਪਲੀ ਜੋ ਕਿ ਲੰਬੇ ਸਮੇਂ ਤੋਂ ਸਮਰਪਿਤ ਭਾਜਪਾ ਵਰਕਰ ਹਨ, ਕਾਲਾਂਵਾਲੀ ਖੇਤਰ ਵਿੱਚ ਇੱਕ ਜਾਣੇ-ਪਛਾਣੇ ਸਮਾਜ ਸੇਵਕ ਵੀ ਹਨ। ਆਪਣੀ ਨਿਯੁਕਤੀ ’ਤੇ ਸਤਪਾਲ ਪਿਪਲੀ ਨੇ ਕਿਹਾ ਕਿ ਉਹ ਖੁਦ ਪਿਪਲੀ ਪਿੰਡ ਦੇ ਕਿਸਾਨ ਹਨ ਅਤੇ ਸਰਕਾਰ ਵੱਲੋਂ ਦਿੱਤੀ ਗਈ ਜਿੰਮੇਵਾਰੀ ’ਤੇ ਖਰੇ ਉਤਰਨਗੇ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸਰਕਾਰ ਅਤੇ ਕਿਸਾਨਾਂ ਵਿਚਕਾਰ ਇੱਕ ਪੁਲ ਵਜੋਂ ਕੰਮ ਕਰਨਗੇ।
Advertisement
Advertisement
×