‘ਇੱਕ ਰੁੱਖ ਮਾਂ ਦੇ ਨਾਮ’ ਤਹਿਤ ਬੂਟੇ ਲਾਏ
ਹਰਿਆਲੀ ਤੀਜ ਮੌਕੇ ਹਰਿਆਣਾ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਇੱਕ ਰੁੱਖ ਮਾਂ ਦੇ ਨਾਮ’ ਤਹਿਤ ਅੱਜ ਰਾਜੀਵ ਗਾਂਧੀ ਸਪੋਰਟਸ ਕੰਪਲੈਕਸ ਧੌਲਪਾਲੀਆ ਵਿੱਚ ਬੂਟੇ ਲਗਾਏ ਗਏ। ਇਸ ਦੌਰਾਨ ਖੇਡ ਵਿਭਾਗ ਵੱਲੋਂ ਗ੍ਰਾਮ ਪੰਚਾਇਤ ਧੌਲਪਾਲੀਆ ਦੇ ਸਹਿਯੋਗ ਨਾਲ ਖੇਡ ਸਟੇਡੀਅਮ, ਹਨੂੰਮਾਨ...
Advertisement
ਹਰਿਆਲੀ ਤੀਜ ਮੌਕੇ ਹਰਿਆਣਾ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਇੱਕ ਰੁੱਖ ਮਾਂ ਦੇ ਨਾਮ’ ਤਹਿਤ ਅੱਜ ਰਾਜੀਵ ਗਾਂਧੀ ਸਪੋਰਟਸ ਕੰਪਲੈਕਸ ਧੌਲਪਾਲੀਆ ਵਿੱਚ ਬੂਟੇ ਲਗਾਏ ਗਏ। ਇਸ ਦੌਰਾਨ ਖੇਡ ਵਿਭਾਗ ਵੱਲੋਂ ਗ੍ਰਾਮ ਪੰਚਾਇਤ ਧੌਲਪਾਲੀਆ ਦੇ ਸਹਿਯੋਗ ਨਾਲ ਖੇਡ ਸਟੇਡੀਅਮ, ਹਨੂੰਮਾਨ ਮੰਦਰ ਅਤੇ ਹੋਰ ਜਨਤਕ ਥਾਵਾਂ ’ਤੇ ਲਗਪਗ 150 ਪੌਦੇ ਲਗਾਏ ਗਏ। ਖੇਡ ਨਰਸਰੀ ਦੇ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਨੇ ਇਸ ਮੁਹਿੰਮ ਵਿੱਚ ਸਹਿਯੋਗ ਦਿੱਤਾ। ਕਬੱਡੀ ਕੋਚ ਸੰਪਤ ਸਿੰਘ ਨੇ ਕਿਹਾ ਕਿ ਵਾਤਾਵਰਣ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਜ਼ਰੂਰੀ ਹੈ।
Advertisement
Advertisement
×