ਨਿੱਜੀ ਪੱਤਰ ਪ੍ਰੇਰਕ
ਤਪਾ ਮੰਡੀ, 11 ਜੁਲਾਈ
ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸਜੀਪੀਸੀ ਮੈਂਬਰ, ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਤਪ ਅਸਥਾਨ ਸੰਤ ਅਤਰ ਸਿੰਘ ਜੀ ਘੁੰਨਸ ਦੇ ਮੁਖੀ ਸੰਤ ਬਲਵੀਰ ਸਿੰਘ ਘੁੰਨਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਕੀਤੀ ਨਿਯੁਕਤੀ ’ਤੇ ਸਮੂਹ ਪਿੰਡ ਘੁੰਨਸ ਦੇ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਬੇਅੰਤ ਸਿੰਘ, ਡਾਕਟਰ ਸੂਬਾ ਸਿੰਘ, ਗੁਰਵਿੰਦਰ ਸਿੰਘ ਘੁੰਨਸ, ਬੀਬੀ ਬਲਜੀਤ ਕੌਰ ਘੁੰਨਸ, ਬਾਬਾ ਸਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ ਸ਼ਰਮਾ, ਬੂਟਾ ਸਿੰਘ, ਗੋਲਡੀ ਘੁੰਨਸ, ਸਾਬਕਾ ਸਰਪੰਚ ਕਾਲਾ ਸਿੰਘ, ਜੋਗਿੰਦਰ ਸਿੰਘ, ਨਾਜਰ ਸਿੰਘ ਸਿਵੀਆ, ਬੂਟਾ ਸਿੰਘ ਤਪਾ, ਵਿਸਾਖਾ ਸਿੰਘ ਘੁੰਨਸ, ਮੇਜਰ ਸਿੰਘ ਘੁੰਨਸ, ਜਗਸੀਰ ਸਿੰਘ ਸੀਰਾ, ਮਿਸਤਰੀ ਹਰਜੀਤ ਸਿੰਘ, ਮਿੱਠੂ ਸਿੰਘ, ਗੁਰਤੇਜ ਸਿੰਘ ਤੇਜ਼ੀ, ਪ੍ਰਧਾਨ ਮਲਕੀਤ ਸਿੰਘ, ਮਿਸਤਰੀ ਜਗਜੀਤ ਸਿੰਘ ਜੀਤਾ, ਹਰਦੇਵ ਸਿੰਘ, ਗੁਰਮੀਤ ਸਿੰਘ ਤੇ ਨਗਰ ਨਿਵਾਸੀ ਹਾਜ਼ਰ ਸਨ।