ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੈਫਟੀਨੈਂਟ ਅਕਾਸ਼ਦੀਪ ਸਿੰਘ ਦੇ ਘਰ ਪੁੱਜੇ ਸੰਧਵਾਂ

ਵਿਧਾਨ ਸਭਾ ਦੇ ਸਪੀਕਰ ਵੱਲੋਂ ਪਰਿਵਾਰ ਦਾ ਸਨਮਾਨ
ਲੈਫਟੀਨੈਂਟ ਅਕਾਸ਼ਦੀਪ ਦੇ ਪਰਿਵਾਰ ਨੂੰ ਮਿਲਦੇ ਹੋਏ ਕੁਲਤਾਰ ਸਿੰਘ ਸੰਧਵਾਂ। 
Advertisement

ਬਲਵਿੰਦਰ ਸਿੰਘ ਹਾਲੀ

ਕੋਟਕਪੂਰਾ, 4 ਮਈ

Advertisement

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪਿੰਡ ਕੋਟਸੁਖੀਆ ਦੇ ਨੌਜਵਾਨ ਅਕਾਸ਼ਦੀਪ ਸਿੰਘ ਦੇ ਘਰ ਗਏ। ਉਨ੍ਹਾਂ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਇੱਕ ਸਧਾਰਨ ਪਰਿਵਾਰ ਦਾ ਨੌਜਵਾਨ ਅਕਾਸ਼ਦੀਪ ਸਿੰਘ ਹਾਲ ਹੀ ਵਿੱਚ ਪ੍ਰੀਖਿਆ ਪਾਸ ਕਰ ਕੇ ਭਾਰਤੀ ਫੌਜ ਵਿੱਚ ਲੈਫ਼ਟੀਨੈਂਟ ਬਣਿਆ ਹੈ। ਸ੍ਰੀ ਸੰਧਵਾਂ ਨੇ ਅਕਾਸ਼ਦੀਪ ਦੀ ਇਸ ਪ੍ਰਾਪਤੀ ’ਤੇ ਉਸ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕੀਤਾ।

ਸਪੀਕਰ ਸੰਧਵਾਂ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਪਿੰਡ ਸੰਧਵਾਂ ਦੇ ਦੋਹਤੇ ਦਾ ਬੇਟਾ ਅਕਾਸ਼ਦੀਪ ਆਪਣੀ ਮਿਹਨਤ, ਨਿਸ਼ਠਾ ਅਤੇ ਦ੍ਰਿੜ ਇਰਾਦੇ ਸਦਕਾ ਲੈਫਟੀਨੈਂਟ ਬਣਿਆ ਹੈ। ਉਨ੍ਹਾਂ ਕਿਹਾ ਕਿ ਫੌਜ ਵਿੱਚ ਭਰਤੀ ਹੋਣਾ ਸਿਰਫ਼ ਇੱਕ ਨੌਕਰੀ ਨਹੀਂ, ਸਗੋਂ ਦੇਸ਼ ਭਗਤੀ ਦੀ ਭਾਵਨਾ ਵੀ ਹੈ। ਉਨ੍ਹਾਂ ਅਕਾਸ਼ਦੀਪ ਦੀ ਪ੍ਰਾਪਤੀ ਨੂੰ ਇਲਾਕੇ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਦੱਸਦੇ ਹੋਏ ਆਸ ਜਤਾਈ ਕਿ ਉਹ ਹੋਰ ਉੱਚੀਆਂ ਉਡਾਣਾਂ ਭਰ ਕੇ ਆਪਣੇ ਪਰਿਵਾਰ, ਪਿੰਡ ਤੇ ਪੰਜਾਬ ਦਾ ਨਾਮ ਰੌਸ਼ਨ ਕਰੇਗਾ। ਇਸ ਮੌਕੇ ਬਲਰਾਜ ਸਿੰਘ ਸਰਪੰਚ ਤੋਂ ਇਲਾਵਾ ਅਕਾਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਨਿਵਾਸੀ ਵੀ ਹਾਜ਼ਰ ਸਨ।

 

Advertisement