ਸਾਹਿਤ ਸਭਾ ਜ਼ੀਰਾ ਵੱਲੋਂ ‘ਅੰਬਰੋਂ ਉੱਤਰੇ ਹਰਫ਼’ ਕਿਤਾਬ ਰਿਲੀਜ਼
ਸਾਹਿਤ ਸਭਾ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਸ਼ਾਇਰ ਅਮਰਜੀਤ ਸਨ੍ਹੇਰਵੀ ਦੀ ਪ੍ਰਧਾਨਗੀ ਹੇਠ ਜ਼ੀਰਾ ਵਿੱਚ ਹੋਈ। ਪਹਿਲੇ ਗੇੜ ਵਿੱਚ ਕਵੀ ਦਰਬਾਰ ਦੌਰਾਨ ਬਲਵੀਰ ਸਿੰਘ ਲੋਹਗੜ੍ਹ ਨੇ ਆਪਣੀ ਕਵਿਤਾ, ਮੁਖਤਿਆਰ ਸਿੰਘ ਬਰਾੜ ਨੇ ਕਵੀਸ਼ਰੀ, ਤਾਰਾ ਸਿੰਘ ਫੌਜੀ, ਪ੍ਰਿਤਪਾਲ ਸਿੰਘ ਨੇ ਖੁੱਲ੍ਹੀ ਕਵਿਤਾ, ਜੋਬਨ ਬਰਾੜ ਨੇ ਗੀਤ, ਬਾਲ ਕਵੀ ਸ਼ੁਭਮ ਚੌਹਾਨ ਨੇ ਕਵਿਤਾ, ਕਾਲਾ ਬੇਰੀ ਵਾਲਾ ਨੇ ਗੀਤ, ਹਰੀਦਾਸ ਚੌਹਾਨ, ਪ੍ਰੇਮ ਸਿੰਘ ਰਸੀਲਾ ਨੇ ਲੋਕ ਤੱਥ, ਸ਼ਾਇਰ ਸ਼ੀਤਲ ਸਿੰਘ ਪੰਡੋਰੀ ਅਤੇ ਬਜ਼ੁਰਗ ਸ਼ਾਇਰ ਕਸ਼ਮੀਰ ਸਿੰਘ ਕੀਮੇਵਾਲੀਆ ਨੇ ਕਾਵਿ-ਰਚਨਾਵਾਂ ਪੇਸ਼ ਕੀਤੀਆਂ। ਰੇਡੀਓ ਤੇ ਟੀਵੀ ਕਲਾਕਾਰ ਮਿੱਠਾ ਸਿੰਘ ਬੰਡਾਲਵੀ ਨੇ ਉਸਤਾਦ ਚਾਂਦੀ ਰਾਮ ਚਾਂਦੀ ਦਾ ਗੀਤ, ਨਰਿੰਦਰ ਸਿੰਘ ਥਿੰਦ ਲੈਕਚਰਾਰ ਨੇ ਲੇਖ, ਦਲਜੀਤ ਰਾਏ ਕਾਲੀਆ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੇ ਦੂਜੇ ਗੇੜ੍ਹ ਵਿੱਚ ਸ਼ਾਇਰ ਸੁਖਰਾਜ ਸਿੰਘ ਜ਼ੀਰਾ ਦੇ ਕਾਵਿ-ਸੰਗ੍ਰਹਿ ‘ਅੰਬਰੋਂ ਉੱਤਰੇ ਹਰਫ਼’ ਨੂੰ ਰਿਲੀਜ਼ ਕੀਤਾ ਗਿਆ। ਮੀਟਿੰਗ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ ਨੇ ਸਾਹਿਤਕਾਰ ਦੋਸਤਾਂ ਦਾ ਧੰਨਵਾਦ ਕੀਤਾ।