Road Accident in Punjab: ਬੇਕਾਬੂ ਬੱਸ ਦਰਖ਼ਤ ਨਾਲ ਟਕਰਾਈ, ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ
ਸਵਾਰੀਆਂ ਵੱਲੋਂ ਡਰਾਈਵਰ ਦੀ ਕੁੱਟ-ਮਾਰ; ਪੁਲੀਸ ਨੇ ਛੁਡਵਾਇਆ ਚਾਲਕ
Advertisement
ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 7 ਨਵੰਬਰ
Advertisement
ਤਲਵੰਡੀ ਰੋਡ ’ਤੇ ਜੱਜਲ ਪਿੰਡ ਦੇ ਨੇੜੇ ਵੀਰਵਾਰ ਸ਼ਾਮ ਇਕ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਸੜਕ ਦੀ ਸਾਈਡ ’ਤੇ ਲੱਗੇ ਦਰਖ਼ਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ।
ਜ਼ਖ਼ਮੀਆਂ ਨੂੰ ਇਲਾਜ ਲਈ ਹੈਲਪ ਲਾਈਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਦਾਖਲ ਕਰਾਇਆ ਹੈ। ਸਾਰੀਆਂ ਸਵਾਰੀਆਂ ਖ਼ਤਰੇ ਤੋਂ ਬਾਹਰ ਦੱਸੀਆਂ ਜਾ ਰਹੀਆਂ ਹਨ।
ਇਸ ਦੌਰਾਨ ਦੱਸਿਆ ਜਾਂਦਾ ਹੈ ਕਿ ਸਵਾਰੀਆਂ ਨੇ ਬੱਸ ਚਾਲਕ ਨੂੰ ਬੰਨ੍ਹ ਕੇ ਉਸ ਦੀ ਕੁੱਟ-ਮਾਰ ਕੀਤੀ। ਮੌਕੇ ’ਤੇ ਰਾਮਾਂ ਥਾਣੇ ਦੀ ਪੁਲੀਸ ਅਤੇ ਤਲਵੰਡੀ ਸਾਬੋ ਥਾਣੇ ਦੇ ਡੀਐਸਪੀ ਨੇ ਪਹੁੰਚ ਕੇ ਚਾਲਕ ਨੂੰ ਲੋਕਾਂ ਤੋਂ ਛੁਡਵਾਇਆ।
Advertisement