ਮਾਲ ਮੰਤਰੀ ਵੱਲੋਂ 65 ਸਾਲ ਪੁਰਾਣਾ ਰਿਕਾਰਡ ਸੱਤ ਦਿਨ ਅੰਦਰ ਤਬਦੀਲ ਕਰਨ ਦਾ ਹੁਕਮ
ਪੰਜਾਬੀ ਟ੍ਰਿਬਿਊਨ ਵਿੱਚ ਅੱਜ 24 ਨਵੰਬਰ ਨੂੰ ‘ਮੋਗਾ ਨੂੰ ਜ਼ਿਲ੍ਹੇ ਦਾ ਦਰਜਾ ਮਿਲਿਆ ਪਰ ਸਹੂਲਤਾਂ ਨਹੀਂ’ ਸਿਰਲੇਖ ਹੇਠ ਛਪੀ ਖਬਰ ਉੱਤੇ ਇੱਥੇ ਸ਼ਹਿਰੀਆਂ ਵੱਲੋਂ 24 ਨਵੰਬਰ 1995 ਨੂੰ ਹੋਂਦ ਵਿੱਚ ਆਏ ਮੋਗਾ ਜ਼ਿਲ੍ਹੇ ਦੀ 30ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਵਿੱਚ...
ਪੰਜਾਬੀ ਟ੍ਰਿਬਿਊਨ ਵਿੱਚ ਅੱਜ 24 ਨਵੰਬਰ ਨੂੰ ‘ਮੋਗਾ ਨੂੰ ਜ਼ਿਲ੍ਹੇ ਦਾ ਦਰਜਾ ਮਿਲਿਆ ਪਰ ਸਹੂਲਤਾਂ ਨਹੀਂ’ ਸਿਰਲੇਖ ਹੇਠ ਛਪੀ ਖਬਰ ਉੱਤੇ ਇੱਥੇ ਸ਼ਹਿਰੀਆਂ ਵੱਲੋਂ 24 ਨਵੰਬਰ 1995 ਨੂੰ ਹੋਂਦ ਵਿੱਚ ਆਏ ਮੋਗਾ ਜ਼ਿਲ੍ਹੇ ਦੀ 30ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਉੱਘੇ ਚਿੰਤਕ ਬਲਤੇਜ ਪੰਨੂ ਨੇ ਆਖਿਆ ਕਿ ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖ਼ਬਰ ਤੋਂ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਮੋਗਾ ਜ਼ਿਲ੍ਹੇ ਨਾਲ ਸਬੰਧਤ ਜ਼ਮੀਨੀ ਤੇ ਹੋਰ ਕਿਾਰਡ ਫ਼ਿਰੋਜਪੁਰ ਤੇ ਫ਼ਰੀਦਕੋਟ ਜ਼ਿਲ੍ਹਿਆਂ ਵਿੱਚ ਰੁਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਸੂਬੇ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆ ਦੇ ਧਿਆਨ ਵਿੱਚ ਲਿਆਦਾਂ ਤਾਂ ਉਨ੍ਹਾਂ ਫ਼ਰੀਦਕੋਟ ਤੇ ਫ਼ਿਰੋਜ਼ਪੁਰ ਵਿੱਚ ਪਿਆ
ਮੋਗਾ ਜਿਲ੍ਹੇ ਨਾਲ ਸਬੰਧਤ ਜ਼ਮੀਨੀ ਰਿਕਾਰਡ 7 ਦਿਨ ਅੰਦਰ ਮੋਗਾ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਤਬਦੀਲ ਕਰਨ ਦਾ ਹੁਕਮ ਦਿੱਤਾ ਗਿਆ ਹੈ। ਇਸ ਮੌਕੇ ਸਾਬਕਾ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਜਿਲ੍ਹਾ ਯੋਜਨਾਂ ਬੋਰਡ ਚੇਅਰਮੈਨ ਤੇ ਆਪ ਜਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ, ਜਗਦੀਪ ਸਿੰਘ ਜੈਮਲਵਾਲਾ ਤੇ ਹੋਰ ਮੌਜੂਦ ਸਨ।

