ਨੇਤਰਦਾਨੀ ਦੇ ਪਰਿਵਾਰ ਦਾ ਸਨਮਾਨ
ਭੁੱਚੋ ਮੰਡੀ: ਨੇਤਰਦਾਨ ਸਮਿਤੀ ਵੱਲੋਂ ਗੁਰਦੁਆਰਾ ਬਾਬਾ ਨਾਮਦੇਵ ਵਿੱਚ ਨੇਤਰਦਾਨੀ ਮਰਹੂਮ ਕਰਮਜੀਤ ਕੌਰ ਰੰਗੀਲਾ ਦੇ ਭੋਗ ਸਮਾਗਮ ਮੌਕੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਰੰਗੀਲਾ ਸਣੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਮਿਤੀ ਦੇ ਆਗੂ ਰਾਜ ਸ਼ਰਮਾ, ਰਾਜੇਸ਼ ਲਾਡਵਾਲ,...
Advertisement
ਭੁੱਚੋ ਮੰਡੀ:
ਨੇਤਰਦਾਨ ਸਮਿਤੀ ਵੱਲੋਂ ਗੁਰਦੁਆਰਾ ਬਾਬਾ ਨਾਮਦੇਵ ਵਿੱਚ ਨੇਤਰਦਾਨੀ ਮਰਹੂਮ ਕਰਮਜੀਤ ਕੌਰ ਰੰਗੀਲਾ ਦੇ ਭੋਗ ਸਮਾਗਮ ਮੌਕੇ ਉਸ ਦੇ ਪੁੱਤਰ ਜਸਵਿੰਦਰ ਸਿੰਘ ਰੰਗੀਲਾ ਸਣੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਮਿਤੀ ਦੇ ਆਗੂ ਰਾਜ ਸ਼ਰਮਾ, ਰਾਜੇਸ਼ ਲਾਡਵਾਲ, ਬਿੰਦਰ ਇੰਸਾ ਨੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਾਨ ਕੀਤੀਆਂ ਇਨ੍ਹਾਂ ਅੱਖਾਂ ਨਾਲ ਦੋ ਵਿਅਕਤੀ ਇਸ ਸੰਸਾਰ ਨੂੰ ਦੇਖਣ ਦੇ ਯੋਗ ਹੋ ਜਾਣਗੇ। ਇਸ ਮੌਕੇ ਰਾਜਵਿੰਦਰ ਸਿੰਘ ਰੰਗੀਲਾ ਨੇ ਕਿਹਾ ਕਿ ਅੱਖਾਂ ਦਾ ਦਾਨ ਸਭ ਤੋਂ ਵੱਡਾ ਦਾਨ ਹੈ। ਇਸ ਮੌਕੇ ਰਾਜ ਇੰਸਾ, ਮਹੀਪਾਲ, ਜੀਵਨ ਕੁਮਾਰ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
×