ਹੜ੍ਹਾਂ ਦੀ ਕਰੋਪੀ ਸਦਕਾ ਲੀਹੋਂ ਲੱਥੀ ਜ਼ਿੰਦਗੀ ਨੂੰ ਮੁੜ ਪਟੜੀ ’ਤੇ ਚੜ੍ਹਾਉਣ ਲਈ ਪੰਜਾਬੀ ਭਾਈਚਾਰਾ ਹਮੇਸ਼ਾ ਵਾਂਗ ਇੱਕਜੁੱਟ ਹੋ ਕੇ ਨਿੱਤਰਿਆ ਹੈ। ਜ਼ਿਲ੍ਹਾ ਬਠਿੰਡਾ ਨਾਲ ਸਬੰਧਿਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇਸ ਕਾਰਜ ਲਈ ਹੱਥ ਵਧਾਉਂਦਿਆਂ ਹੜ੍ਹ ਪੀੜਤਾਂ ਲਈ ਹੜ੍ਹਾਂ ਤੋਂ ਪੀੜਤ ਫ਼ਾਜ਼ਿਲਕਾ ਖੇਤਰ ਵਿੱਚ ਰਾਹਤ ਸਮੱਗਰੀ ਭੇਜੀ।
‘ਆਪ’ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਦੀ ਅਗਵਾਈ ਵਿੱਚ ਇਹ ਸਮੱਗਰੀ ਇਕੱਠੀ ਕਰਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੀ ਗਈ। ਸਮੱਗਰੀ ਵਿੱਚ 750 ਕਿੱਟਾਂ ਰਾਸ਼ਨ, 20 ਕੁਇੰਟਲ ਆਲੂ ਤੇ ਗੰਢੇ, 1.5 ਕੁਇੰਟਲ ਖੰਡ, 600 ਪੈਕੇਟ ਦੁੱਧ, 50 ਪੈਕੇਟ ਪਾਣੀ ਵਾਲੀਆਂ ਬੋਤਲਾਂ ਤੋਂ ਇਲਾਵਾ 5 ਕੁਇੰਟਲ ਹਰੀ ਸਬਜ਼ੀਆਂ ਅਤੇ ਕੱਪੜੇ ਸ਼ਾਮਿਲ ਸਨ।
ਇਸ ਮੌਕੇ ਵਿਧਾਇਕ ਜਗਸੀਰ ਸਿੰਘ, ਚੇਅਰਮੈਨ ਅੰਮ੍ਰਿਤ ਅਗਰਵਾਲ, ਚੇਅਰਮੈਨ ਬਲਕਾਰ ਸਿੰਘ ਭੋਖੜਾ, ਚੇਅਰਮੈਨ ਬਲਵਿੰਦਰ ਸਿੰਘ ਬੱਲ੍ਹੋ, ਚੇਅਰਮੈਨ ਬਲਜੀਤ ਸਿੰਘ ਬੱਲੀ, ਚੇਅਰਮੈਨ ਗੁਰਪ੍ਰੀਤ ਕੌਰ, ਪਾਰਟੀ ਦੇ ਸੀਨੀਅਰ ਆਗੂ ਹਰਦੀਪ ਸਿੰਘ, ਹਰਿਮੰਦਰ ਸਿੰਘ ਬਰਾੜ, ਯਾਦਵਿੰਦਰ ਸ਼ਰਮਾ, ਬਲਜਿੰਦਰ ਕੌਰ ਤੁੰਗਵਾਲੀ, ਬੂਟਾ ਸਿੰਘ ਸੰਦੋਹਾ, ਰੁਪਿੰਦਰ ਸਿੰਘ, ਜਸਵਿੰਦਰ ਸਿੰਘ ਸ਼ਿੰਦਾ, ਦੀਪ ਡੂੰਮਵਾਲੀ, ਰਿਪਨਦੀਪ ਸਿੱਧੂ, ਪਰਮਜੀਤ ਕੋਟਫੱਤਾ, ਲਖਵੀਰ ਸਿੰਘ ਤੇ ਅਮਰਦੀਪ ਰਾਜਨ ਆਦਿ ਮੌਜੂਦ ਸਨ।
ਜ਼ੀਰਾ ’ਚੋਂ ਰਾਸ਼ਨ ਦੀਆਂ 100 ਟਰਾਲੀਆਂ ਭੇਜੀਆਂ
ਜ਼ੀਰਾ (ਪੱਤਰ ਪ੍ਰੇਰਕ): ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਯੂਥ ਆਗੂ ਸ਼ੰਕਰ ਕਟਾਰੀਆ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਜ਼ੀਰਾ ਤੋਂ ਹਲਕਾ ਵਾਸੀਆਂ ਦੇ ਸਹਿਯੋਗ ਨਾਲ ਪਸ਼ੂਆਂ ਲਈ ਤੂੜੀ, ਅਚਾਰ, ਚੋਕਰ ਅਤੇ ਲੋਕਾਂ ਲਈ ਆਟਾ, ਖੰਡ, ਦਾਲਾਂ ਅਤੇ ਹੋਰ ਘਰੇਲੂ ਵਸਤੂਆਂ ਦੀਆਂ 100 ਦੇ ਕਰੀਬ ਟਰਾਲੀਆਂ ਰਵਾਨਾ ਕੀਤੀਆਂ। ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ। ਇਸ ਮੌਕੇ ‘ਆਪ’ ਆਗੂ ਸ਼ੰਕਰ ਕਟਾਰੀਆ, ਆੜ੍ਹਤੀਆ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਰਾਜੇਸ਼ ਢੰਡ, ਗੁਰਪ੍ਰੀਤ ਸਿੰਘ ਜੱਜ, ਕਰਿਆਨਾ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਭਾਟੀਆ, ਧਰਮਪਾਲ ਚੁੱਘ, ਹਰਭਗਵਾਨ ਸਿੰਘ ਭੋਲਾ, ਸਰਪੰਚ ਰਾਮ ਸਿੰਘ, ਸਰਪੰਚ ਮਨਪ੍ਰੀਤ ਸਿੰਘ, ਸਰਪੰਚ ਸੁਖਚੈਨ ਲਹੁਕਾ, ਤੀਰਥ ਸਿੰਘ ਫੇਰੋਕੇ ਤੇ ਹੋਰ ਹਾਜ਼ਰ ਸਨ।