ਤੇਜਾ ਰੁਹੇਲਾ ’ਚ ਸਹਾਇਤਾ ਕੈਂਪ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੀ ਸੂਬਾ ਕਮੇਟੀ ਨੇ ਨੇੜਲੇ ਪਿੰਡ ਤੇਜਾ ਰੁਹੇਲਾ ਵਿਖੇ ਸਹਾਇਤਾ ਕੈਂਪ ਲਾ ਕੇ ਹੜ੍ਹ ਦੀਆਂ ਮਾਰ ਹੇਠ ਆਈਆਂ ਜ਼ਮੀਨਾਂ ਪੱਧਰ ਕਰਨ ਦਾ ਮੋਰਚਾ ਸੰਭਾਲਿਆ ਹੋਇਆ ਹੈ, ਜਿੱਥੇ 6 ਦਰਜਨ ਟਰੈਕਟਰ ਕੰਮ ’ਚ ਜੁਟੇ ਹੋਏ ਹਨ। ਜਥੇਬੰਦੀ...
Advertisement 
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੀ ਸੂਬਾ ਕਮੇਟੀ ਨੇ ਨੇੜਲੇ ਪਿੰਡ ਤੇਜਾ ਰੁਹੇਲਾ ਵਿਖੇ ਸਹਾਇਤਾ ਕੈਂਪ ਲਾ ਕੇ ਹੜ੍ਹ ਦੀਆਂ ਮਾਰ ਹੇਠ ਆਈਆਂ ਜ਼ਮੀਨਾਂ ਪੱਧਰ ਕਰਨ ਦਾ ਮੋਰਚਾ ਸੰਭਾਲਿਆ ਹੋਇਆ ਹੈ, ਜਿੱਥੇ 6 ਦਰਜਨ ਟਰੈਕਟਰ ਕੰਮ ’ਚ ਜੁਟੇ ਹੋਏ ਹਨ। ਜਥੇਬੰਦੀ ਦੀ ਅਪੀਲ ’ਤੇ ਵਿਦੇਸ਼ ਤੇ ਪਿੰਡਾਂ ਦੇ ਲੋਕਾਂ ਨੇ ਹੜ੍ਹ ਪੀੜਤ ਕਿਸਾਨਾਂ ਦੀਆਂ ਜ਼ਮੀਨਾਂ ਵਾਹੀਯੋਗ ਕਰਨ ਲਈ ਡੀਜ਼ਲ ਵਾਸਤੇ ਵਿੱਤੀ ਮਦਦ ਦਿੱਤੀ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਜਨਰਲ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਆਰਥਿਕ ਲਈ ਮਿਲੇ ਪੈਸੇ ਜ਼ਮੀਨ ਪੱਧਰ ਕਰਨ ਤੇ ਮੁੜ ਆਬਾਦ ਕਰਨ ’ਤੇ ਖਰਚੇ ਜਾਣਗੇ। ਖਰਚੇ ਦਾ ਵੇਰਵਾ ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਸਾਹਵੇਂ ਰੱਖਿਆ ਜਾਵੇਗਾ।
Advertisement
Advertisement 
× 

