ਸ਼ਹੀਦ ਭਗਤ ਸਿੰਘ ਐਨਕਲੇਵ ਲਈ ਰਜਿਸਟ੍ਰੇਸ਼ਨ ਸ਼ੁਰੂ
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਅੱਜ ਨਗਰ ਸੁਧਾਰ ਟਰੱਸਟ ਵੱਲੋਂ ਬਠਿੰਡਾ-ਗੋਨਿਆਣਾ ਰੋਡ ’ਤੇ 32.50 ਏਕੜ ਜਗ੍ਹਾ ਵਿੱਚ ਰਿਹਾਇਸ਼ੀ-ਕਮ-ਵਪਾਰਕ ਕਲੋਨੀ ‘ਸ਼ਹੀਦ ਭਗਤ ਸਿੰਘ ਐਨਕਲੇਵ’ ਦੀ ਰਸਮੀ ਰਜਿਸਟ੍ਰੇਸ਼ਨ ਸ਼ੁਰੂ ਕਰਵਾਈ। ਉਨ੍ਹਾਂ ਐਨਕਲੇਵ ਦੇ ਡਰਾਅ ਆਫ਼ ਲਾਟਸ ਲਈ ਆਮ ਲੋਕਾਂ...
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿੰਘ ਅੱਜ ਨਗਰ ਸੁਧਾਰ ਟਰੱਸਟ ਵੱਲੋਂ ਬਠਿੰਡਾ-ਗੋਨਿਆਣਾ ਰੋਡ ’ਤੇ 32.50 ਏਕੜ ਜਗ੍ਹਾ ਵਿੱਚ ਰਿਹਾਇਸ਼ੀ-ਕਮ-ਵਪਾਰਕ ਕਲੋਨੀ ‘ਸ਼ਹੀਦ ਭਗਤ ਸਿੰਘ ਐਨਕਲੇਵ’ ਦੀ ਰਸਮੀ ਰਜਿਸਟ੍ਰੇਸ਼ਨ ਸ਼ੁਰੂ ਕਰਵਾਈ। ਉਨ੍ਹਾਂ ਐਨਕਲੇਵ ਦੇ ਡਰਾਅ ਆਫ਼ ਲਾਟਸ ਲਈ ਆਮ ਲੋਕਾਂ ਪਾਸੋਂ ਦਰਖ਼ਾਸਤਾਂ ਵੀ ਪ੍ਰਾਪਤ ਕੀਤੀਆਂ।
ਉਨ੍ਹਾਂ ਸ਼ਹੀਦ ਭਗਤ ਸਿੰਘ ਐਨਕਲੇਵ ਨੂੰ ਪੰਜਾਬ ਦੀ ਪਲੇਠੀ ਸਕੀਮ ਦੱਸਦਿਆਂ ਕਿਹਾ ਕਿ 25 ਸਾਲਾਂ ਤੋਂ ਬੇ-ਆਬਾਦ ਅਤੇ ਅਣ-ਵਿਕਸਤ ਪਈ ਨੂੰ ਆਮ ਪਬਲਿਕ ਦੀਆਂ ਜ਼ਰੂਰਤਾਂ ਅਤੇ ਸ਼ਹਿਰ ਅੰਦਰ ਘੱਟ ਕੀਮਤ ’ਤੇ ਘਰ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਮੰਤਵ ਨਾਲ ਲੋਕ ਹਿੱਤ ਵਿੱਚ ਤਿਆਰ ਕੀਤਾ ਗਿਆ ਹੈ, ਜੋ ਕਿ ਕਾਰਗਰ ਸਾਬਤ ਹੋਵੇਗਾ। ਇਸ ਤੋਂ ਪਹਿਲਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਸ਼ਹੀਦ ਭਗਤ ਸਿੰਘ ਇਨਕਲੇਵ ਨੂੰ ਨਿਵੇਕਲੀ ਪਹਿਲਕਦਮੀ ਦੱਸਦਿਆਂ ਨਗਰ ਸੁਧਾਰ ਟਰੱਸਟ ਵਲੋਂ ਵੱਖ-ਵੱਖ ਤਰ੍ਹਾਂ ਦੇ ਕੀਤੇ ਜਾ ਰਹੇ ਕ੍ਰਾਂਤੀਕਾਰੀ ਵਿਕਾਸ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਇਨਕਲੇਵ ਅੰਦਰ 236 ਰਿਹਾਇਸ਼ੀ ਪਲਾਟ ਅਤੇ 75 ਵਪਾਰਕ ਯੂਨਿਟਸ/ ਇਕਾਈਆਂ ਤਜਵੀਜ਼ ਕੀਤੀਆਂ ਗਈਆ ਹਨ, ਜਿਸ ਦੇ ਪਹਿਲੇ ਪੜਾਅ ਦੌਰਾਨ ਸਰਕਾਰ ਦੇ ਨਿਯਮਾਂ ਮੁਤਾਬਕ 50 ਫੀਸਦੀ ਰਿਹਾਇਸ਼ੀ ਪਲਾਟਾਂ ਨੂੰ ਡਰਾਅ ਆਫ ਲਾਟਸ ਰਾਹੀਂ ਵੇਚਿਆ ਜਾਣਾ ਹੈ, ਜਿਸ ਦੇ ਮੱਦੇਨਜ਼ਰ ਆਮ ਪਬਲਿਕ ਨੂੰ ਵਾਜ਼ਿਬ ਰੇਟਾਂ ’ਤੇ ਪਲਾਟ ਖਰੀਦ ਕੇ ਆਪਣਾ ਘਰ ਬਣਾਏ ਜਾਣ ਦਾ ਸੁਪਨਾ ਸਾਕਾਰ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਬਾਕੀ ਰਿਹਾਇਸ਼ੀ ਤੇ ਵਪਾਰਕ ਇਕਾਈਆਂ ਨੂੰ ਖੁੱਲ੍ਹੀ ਬੋਲੀ ਰਾਹੀਂ ਈ-ਆਕਸ਼ਨ ਵਿਧੀ ਅਨੁਸਾਰ ਵੇਚਿਆ ਜਾਵੇਗਾ।

