ਅਮਰਨਾਥ ਯਾਤਰੀਆਂ ਲਈ ਰਾਸ਼ਨ ਦੇ ਟਰੱਕ ਰਵਾਨਾ
ਭੁੱਚੋ ਮੰਡੀ: ਨੀਲ ਕੰਠ ਅਮਰਨਾਥ ਸੇਵਾ ਸਮਿਤੀ ਭੁੱਚੋ ਮੰਡੀ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਭੰਡਾਰਾ ਲਾਉਣ ਲਈ ਆਪਣੇ ਦਫਤਰ ਤੋਂ ਸੇਵਾਦਾਰਾਂ ਦਾ ਜੱਥਾ ਅਤੇ ਰਾਸ਼ਨ ਦੇ ਭਰੇ ਟਰੱਕ ਰਵਾਨਾ ਕੀਤੇ ਗਏ। ਇਨ੍ਹਾਂ ਟਰੱਕਾਂ ਨੂੰ ਨਗਰ ਕੌਂਸਲ ਦੇ ਸਾਬਕਾ...
Advertisement
ਭੁੱਚੋ ਮੰਡੀ: ਨੀਲ ਕੰਠ ਅਮਰਨਾਥ ਸੇਵਾ ਸਮਿਤੀ ਭੁੱਚੋ ਮੰਡੀ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਭੰਡਾਰਾ ਲਾਉਣ ਲਈ ਆਪਣੇ ਦਫਤਰ ਤੋਂ ਸੇਵਾਦਾਰਾਂ ਦਾ ਜੱਥਾ ਅਤੇ ਰਾਸ਼ਨ ਦੇ ਭਰੇ ਟਰੱਕ ਰਵਾਨਾ ਕੀਤੇ ਗਏ। ਇਨ੍ਹਾਂ ਟਰੱਕਾਂ ਨੂੰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਕੇਸ਼ ਕੁਮਾਰ ਗਰਗ ਨੇ ਹਰੀ ਝੰਡੀ ਦਿੱਤੀ। ਸਮਿਤੀ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸ਼ੋਭਾ ਯਾਤਰਾ ਕੱਢੀ। ਸਮਿਤੀ ਦੇ ਪ੍ਰਧਾਨ ਪਵਨ ਭੋਲਾ ਅਤੇ ਜਨਰਲ ਸਕੱਤਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ 18ਵਾਂ ਭੰਡਾਰਾ ਜੰਮੂ ਕਸ਼ਮੀਰ ਦੇ ਬਨਿਹਾਲ ਟੌਲ ਪਲਾਜ਼ਾ ਨੇੜੇ ਲਾਂਬਰ ਵਿੱਚ ਲਾਇਆ ਜਾ ਰਿਹਾ ਹੈ। ਇਸ ਵਿੱਚ ਸ਼ਰਧਾਲੂਆਂ ਲਈ ਖਾਣ, ਪੀਣ, ਦਵਾਈਆਂ ਅਤੇ ਠਹਿਰਣ ਦਾ ਸ਼ਾਨਦਾਰ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰ ਦੇ ਪਤਵੰਤਿਆਂ ਨੇ ਸਹਿਯੋਗ ਦਿੱਤਾ। -ਪੱਤਰ ਪ੍ਰੇਰਕ
Advertisement
Advertisement
×