ਆਯੁਰਵੈਦਿਕ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਵੱਲੋਂ ਰੈਲੀ
ਖਾਲਸਾ ਆਯੁਰਵੈਦਿਕ ਮੈਡੀਕਲ ਕਾਲਜ ਨੰਗਲ ਕਲਾਂ (ਮਾਨਸਾ) ਵਿੱਚ ਆਯੁਰਵੈਦਿਕ ਦਿਵਸ ਮਨਾਇਆ ਗਿਆ। ਇਸ ਦੌਰਾਨ ਆਯੁਰਵੈਦਿਕ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਵੱਲੋਂ ਪਿੰਡ ਨੰਗਲ ਕਲਾਂ ਦੇ ਵਿੱਚ ਆਯੁਰਵੈਦਿਕ ਜ਼ਿੰਦਗੀ ਵਿੱਚ ਅਪਣਾਉਣ ਸਬੰਧੀ ਰੈਲੀ ਕੱਢੀ ਗਈ। ਰੈਲੀ ਦੇ ਵਿੱਚ ਵਿਦਿਆਰਥੀਆਂ ਨੇ ਹਿੱਸਾ...
ਖਾਲਸਾ ਆਯੁਰਵੈਦਿਕ ਮੈਡੀਕਲ ਕਾਲਜ ਨੰਗਲ ਕਲਾਂ (ਮਾਨਸਾ) ਵਿੱਚ ਆਯੁਰਵੈਦਿਕ ਦਿਵਸ ਮਨਾਇਆ ਗਿਆ। ਇਸ ਦੌਰਾਨ ਆਯੁਰਵੈਦਿਕ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਵੱਲੋਂ ਪਿੰਡ ਨੰਗਲ ਕਲਾਂ ਦੇ ਵਿੱਚ ਆਯੁਰਵੈਦਿਕ ਜ਼ਿੰਦਗੀ ਵਿੱਚ ਅਪਣਾਉਣ ਸਬੰਧੀ ਰੈਲੀ ਕੱਢੀ ਗਈ। ਰੈਲੀ ਦੇ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ, ਉੱਥੇ ਪਿੰਡ ਦੇ ਵੀ ਕਲੱਬ ਦੇ ਨੌਜਵਾਨਾਂ ਨੇ ਇਸ ਰੈਲੀ ਦੇ ਵਿੱਚ ਸ਼ਾਮਲ ਹੋ ਕੇ ਆਯੁਰਵੈਦਿਕ ਨੂੰ ਜ਼ਿੰਦਗੀ ’ਚੋਂ ਅਪਣਾਉਣ ਦਾ ਸੁਨੇਹਾ ਦਿੱਤਾ।
ਕਾਲਜ ਦੇ ਚੇਅਰਪਰਸਨ ਵੀਰਪਾਲ ਕੌਰ ਨੇ ਦੱਸਿਆ ਕਿ ਇਸ ਰੈਲੀ ਦੌਰਾਨ ਆਯੁਰਵੈਦਿਕ ਨਾਲ ਸਬੰਧਤ ਪੌਦੇ ਵੀ ਲਾਏ ਗਏ ਅਤੇ ਪੌਦੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਆਯੁਰਵੈਦਿਕ ਦਵਾਈਆਂ ਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ ਅਤੇ ਕਈ ਪੌਦੇ ਅਜਿਹੇ ਹਨ, ਜੋ ਦਵਾਈਆਂ ਤੋਂ ਬਿਨਾਂ ਵੀ ਜ਼ਿੰਦਗੀ ਨੂੰ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਜ਼ਰੂਰਤ ਹੈ ਕਿ ਆਯੁਰਵੈਦਿਕ ਦਵਾਈਆਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਰੌਸ਼ਨ ਕਰੀਏ। ਉਨ੍ਹਾਂ ਕਿਹਾ ਕਿ ਹਰ ਘਰ ਦੇ ਵਿੱਚ ਪੌਦੇ ਹੋਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪੌਦੇ ਫਲ ਫਰੂਟ ਅਤੇ ਸ਼ੁੱਧ ਹਵਾ ਦਿੰਦੇ ਹਨ,ਉਥੇ ਹੀ ਸਾਡੀ ਤੰਦਰੁਸਤੀ ਦੇ ਲਈ ਆਯੁਰਵੈਦਿਕ ਦਵਾਈਆਂ ਦੇ ਵਿੱਚ ਵੀ ਪੌਦਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ।