ਖਾਦ ਦੀ ਦੁਕਾਨ ’ਤੇ ਛਾਪਾ
ਮੁੱਖ ਮੰਤਰੀ ਦੇ ਫਲਾਇੰਗ ਸਕੁਐਡ ਅਤੇ ਖੇਤੀਬਾੜੀ ਵਿਭਾਗ ਦੀ ਸਾਂਝੀ ਟੀਮ ਨੇ ਅੱਜ ਸ਼ਹਿਰ ਦੀ ਅਨਾਜ ਮੰਡੀ ਵਿੱਚ ਇੱਕ ਕੀਟਨਾਸ਼ਕ ਵਿਕਰੇਤਾ ਦੀ ਦੁਕਾਨ ’ਤੇ ਛਾਪਾ ਮਾਰਿਆ। ਖੇਤੀਬਾੜੀ ਵਿਭਾਗ ਦੇ ਐਸਡੀਓ ਡੱਬਵਾਲੀ ਅਮਿਤ ਸ਼ਰਮਾ ਨੇ ਦੱਸਿਆ ਕਿ ਡੀਏਪੀ ਖਾਦ ਸਬੰਧੀ ਸੂਚਨਾ...
Advertisement
ਮੁੱਖ ਮੰਤਰੀ ਦੇ ਫਲਾਇੰਗ ਸਕੁਐਡ ਅਤੇ ਖੇਤੀਬਾੜੀ ਵਿਭਾਗ ਦੀ ਸਾਂਝੀ ਟੀਮ ਨੇ ਅੱਜ ਸ਼ਹਿਰ ਦੀ ਅਨਾਜ ਮੰਡੀ ਵਿੱਚ ਇੱਕ ਕੀਟਨਾਸ਼ਕ ਵਿਕਰੇਤਾ ਦੀ ਦੁਕਾਨ ’ਤੇ ਛਾਪਾ ਮਾਰਿਆ। ਖੇਤੀਬਾੜੀ ਵਿਭਾਗ ਦੇ ਐਸਡੀਓ ਡੱਬਵਾਲੀ ਅਮਿਤ ਸ਼ਰਮਾ ਨੇ ਦੱਸਿਆ ਕਿ ਡੀਏਪੀ ਖਾਦ ਸਬੰਧੀ ਸੂਚਨਾ ਦੇ ਆਧਾਰ ’ਤੇ ਸਾਂਝੀ ਟੀਮ ਨੇ ਅਨਾਜ ਮੰਡੀ ਵਿੱਚ ਕੀਟਨਾਸ਼ਕ ਵਿਕਰੇਤਾ ਦੀ ਦੁਕਾਨ ’ਤੇ ਛਾਪਾ ਮਾਰ ਕੇ ਦੁਕਾਨ ਤੇ ਗੋਦਾਮ ’ਚ ਡੀਏਪੀ ਖਾਦ ਦੇ ਸਟਾਕ ਦਾ ਮੁਆਇਨਾ ਕੀਤਾ। ਜਾਂਚ ਦੌਰਾਨ ਸਟਾਕ ਵਿੱਚ ਕੁਝ ਬੇਨੇਮੀਆਂ ਮਿਲੀਆਂ ਹਨ ਜਿਸ ਕਾਰਨ ਦੁਕਾਨਦਾਰ ਦਾ ਲਾਇਸੈਂਸ ਇੱਕ ਦਿਨ ਲਈ ਮੁਅੱਤਲ ਕਰਦਿਆਂ ਵਿਕਰੀ ’ਤੇ ਪਾਬੰਦੀ ਲਾਈ ਗਈ ਹੈ। ਦੁਕਾਨਦਾਰ ਨੂੰ ਰਿਕਾਰਡ ਤੇ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ।
Advertisement
Advertisement
×

