ਹੁਣ ਆਮ ਆਦਮੀ ਕਲੀਨਿਕਾਂ ’ਚ ਲੱਗਣੇ ਹਲਕਾਅ ਤੋਂ ਬਚਾਅ ਦੇ ਟੀਕੇ
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਕ੍ਰਾਂਤੀ ਮਿਸ਼ਨ ਤਹਿਤ ਐਂਟੀ ਰੇਬੀਜ਼ (ਹਲਕਾਅ ਵਿਰੋਧੀ) ਵੈਕਸੀਨ ਜ਼ਿਲ੍ਹਾ ਹਸਪਤਾਲ, ਐੱਸਡੀਐੱਚ ਬੁਢਲਾਡਾ, ਸਰਦੂਲਗੜ੍ਹ, ਸੀਐੱਚਸੀ ਭੀਖੀ, ਬਰੇਟਾ, ਝੁਨੀਰ, ਖਿਆਲਾਂ ਕਲਾਂ ਤੇ ਹੁਣ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਉਪਲਬੱਧ...
Advertisement
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਕ੍ਰਾਂਤੀ ਮਿਸ਼ਨ ਤਹਿਤ ਐਂਟੀ ਰੇਬੀਜ਼ (ਹਲਕਾਅ ਵਿਰੋਧੀ) ਵੈਕਸੀਨ ਜ਼ਿਲ੍ਹਾ ਹਸਪਤਾਲ, ਐੱਸਡੀਐੱਚ ਬੁਢਲਾਡਾ, ਸਰਦੂਲਗੜ੍ਹ, ਸੀਐੱਚਸੀ ਭੀਖੀ, ਬਰੇਟਾ, ਝੁਨੀਰ, ਖਿਆਲਾਂ ਕਲਾਂ ਤੇ ਹੁਣ ਜ਼ਿਲ੍ਹੇ ਦੇ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਮੁਫ਼ਤ ਉਪਲਬੱਧ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਜਾਨਵਰ ਦੇ ਕੱਟਣ ’ਤੇ ਤੁਰੰਤ ਨੇੜਲੇ ਆਮ ਆਦਮੀ ਕਲੀਨਿਕ ਜਾਂ ਹਸਪਤਾਲ ਜਾ ਕੇ ਟੀਕਾਕਰਨ ਕਰਵਾਓ।
ਇਸੇ ਤਰ੍ਹਾਂ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦੂ ਬਾਂਸਲ ਨੇ ਦੱਸਿਆ ਕਿ ਸਿਹਤ ਬਲਾਕ ਤਪਾ ਅਧੀਨ ਐੱਸਡੀਐੱਚ ਤਪਾ ਤੇ ਸੀਐੱਚਸੀ ਭਦੌੜ ਦੇ ਨਾਲ-ਨਾਲ ਹੁਣ ਆਮ ਆਦਮੀ ਕਲੀਨਿਕਾਂ ਵਿੱਚ ਵੀ ਹਲਕਾਅ ਤੋਂ ਬਚਾਅ ਦੇ ਟੀਕੇ ਲਗਾਏ ਜਾਣਗੇ।
Advertisement
Advertisement
×