Punjab News ਮੁਕਤਸਰ-ਮਲੋਟ ਸੜਕ ’ਤੇ ਟਰੱਕ ਦੀ ਫੇਟ ਵੱਜਣ ਕਰਕੇ ਪੰਜਾਬ ਰੋਡਵੇਜ਼ ਦੀ ਬੱਸ ਖਤਾਨਾਂ ਵਿਚ ਪਲਟੀ
ਜਾਨੀ ਨੁਕਸਾਨ ਤੋੋਂ ਬਚਾਅ, ਕਈ ਸਵਾਰੀਆਂ ਦੇੇ ਸੱਟਾਂ ਲੱਗੀਆਂ, ਹਸਪਤਾਲ ਦਾਖ਼ਲ
Advertisement
ਗੁਰਸੇਵਕਪ੍ਰੀਤ ਸਿੰਘ
ਸ੍ਰੀ ਮੁਕਤਸਰ ਸਾਹਿਬ, 18 ਫਰਵਰੀ
Advertisement
ਇਥੇ ਮੁਕਤਸਰ ਮਲੋਟ ਮੁੱਖ ਮਾਰਗ ਉੱਪਰ ਅੱਜ ਦੁਪਹਿਰੇ ਪਿੰਡ ਮਹਿਰਾਜ ਵਾਲਾ ਕੋਲ ਟਰੱਕ ਦੀ ਫੇਟ ਵੱਜਣ ਕਰਕੇ ਪੰਜਾਬ ਰੋਡਵੇਜ਼ ਦੀ ਬੱਸ ਸੜਕ ਕੱਢੇ ਖਤਾਨਾਂ ਵਿਚ ਪਲਟ ਗਈ। ਬੱਸ ਮੁਕਤਸਰ ਤੋਂ ਮਲੋਟ ਵੱਲ ਜਾ ਰਹੀ ਸੀ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਈ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ। ਬੱਸ ਨੂੰ ਕਥਿਤ ਫੇਟ ਮਾਰਨ ਵਾਲੇ ਟਰੱਕ ਦੇ ਡਰਾਈਵਰ ਨੂੰ ਲੋਕਾਂ ਨੇ ਕਾਬੂ ਕਰ ਲਿਆ ਤੇ ਇਸ ਦੌਰਾਨ ਉਸ ਨਾਲ ਖਿੱਚ-ਧੂਹ ਵੀ ਕੀਤੀ।
Advertisement
×