Punjab News: ਐੱਨਆਰਆਈ ਪਰਿਵਾਰ ਨਾਲ ਪਿਸਤੌਲ ਦੀ ਨੌਕ ’ਤੇ ਲੁੱਟ
ਮਨੋਜ ਸ਼ਰਮਾ ਬਠਿੰਡਾ, 17 ਫਰਵਰੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਰੱਖੇ ਗਏ ਜਾਗੋ ਦੇ ਪ੍ਰੋਗਰਾਮ ਤੋਂ ਮੁੜ ਰਹੇ ਐੱਨਆਰਆਈ ਪਰਿਵਾਰ ਨਾਲ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗੋਨਿਆਣਾ-ਜੈਤੋ ਰੋਡ ਤੇ ਪੈਟਰੋਲ ਪੰਪ ਨਜ਼ਦੀਕ ਬੀਤੀ...
Advertisement
ਮਨੋਜ ਸ਼ਰਮਾ
ਬਠਿੰਡਾ, 17 ਫਰਵਰੀ
Advertisement
ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਰੱਖੇ ਗਏ ਜਾਗੋ ਦੇ ਪ੍ਰੋਗਰਾਮ ਤੋਂ ਮੁੜ ਰਹੇ ਐੱਨਆਰਆਈ ਪਰਿਵਾਰ ਨਾਲ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਗੋਨਿਆਣਾ-ਜੈਤੋ ਰੋਡ ਤੇ ਪੈਟਰੋਲ ਪੰਪ ਨਜ਼ਦੀਕ ਬੀਤੀ ਰਾਤ ਕਰੀਬ 11.45 ਵਜੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੌਕ ’ਤੇ ਸੋਨੇ ਦੇ ਗਹਿਣੇ ਲੁੱਟ ਲਏ ਗਏ। ਇਸ ਮਾਮਲੇ ਵਿੱਚ ਥਾਣਾ ਨੇਹੀਆਂ ਵਾਲਾ ਐੱਸਐੱਚਓ ਨੇ ਦੱਸਿਆ ਕਿ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆ ਨੂੰ ਫੜਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦਾ ਪਿੰਡ ਚੱਕ ਬਖਤੂ ਨਾਲ ਸਬੰਧਤ ਹਨ।
Advertisement
×