Punjab News: ਉਸਾਰੀ ਅਧੀਨ ਪੁਲ ਤੋਂ ਕਾਮਾ ਨਹਿਰ ਵਿੱਚ ਡਿੱਗਾ; ਭਾਲ ਜਾਰੀ
ਗੁਰਸੇਵਕ ਸਿੰਘ ਪ੍ਰੀਤ ਸ੍ਰੀ ਮੁਕਤਸਰ ਸਾਹਿਬ, 2 ਮਾਰਚ ਮੁਕਤਸਰ ਲਾਗਲੇ ਪਿੰਡ ਥਾਂਦੇਵਾਲਾ ਕੋਲ ਰਾਜਸਥਾਨ ਨਹਿਰ ਅਤੇ ਸਰਹੰਦ ਫੀਡਰ ਉੱਪਰ ਬਣ ਰਹੇ ਨਵੇਂ ਪੁਲ ਦੇ ਨਿਰਮਾਣ ਕਾਰਜ ਵਿੱਚ ਹਾਈਡਰ ਉੱਪਰ ਸਹਾਇਕ ਵਜੋਂ ਕੰਮ ਕਰਦੇ ਪਿੰਟੂ ਨਾਮ ਦੇ 21 ਸਾਲਾ ਨੌਜਵਾਨ ਦੀ...
Advertisement
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 2 ਮਾਰਚ
Advertisement
ਮੁਕਤਸਰ ਲਾਗਲੇ ਪਿੰਡ ਥਾਂਦੇਵਾਲਾ ਕੋਲ ਰਾਜਸਥਾਨ ਨਹਿਰ ਅਤੇ ਸਰਹੰਦ ਫੀਡਰ ਉੱਪਰ ਬਣ ਰਹੇ ਨਵੇਂ ਪੁਲ ਦੇ ਨਿਰਮਾਣ ਕਾਰਜ ਵਿੱਚ ਹਾਈਡਰ ਉੱਪਰ ਸਹਾਇਕ ਵਜੋਂ ਕੰਮ ਕਰਦੇ ਪਿੰਟੂ ਨਾਮ ਦੇ 21 ਸਾਲਾ ਨੌਜਵਾਨ ਦੀ ਨਹਿਰ ਵਿੱਚ ਡਿੱਗਣ ਕਰਕੇ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਨਹਿਰ ਵਿੱਚ ਡਿੱਗੇ ਵਿਅਕਤੀ ਦਾ ਹਾਲੇ ਕੋਈ ਅਤਾ ਪਤਾ ਨਹੀਂ ਲੱਗਿਆ। ਮੌਕੇ 'ਤੇ ਕੰਮ ਕਰਦੇ ਵਿਅਕਤੀਆਂ ਨੇ ਦੱਸਿਆ ਕਿ ਪਿੰਟੂ ਕੰਮ ਕਰਨ ਤੋਂ ਬਾਅਦ ਆਰਜ਼ੀ ਤੌਰ 'ਤੇ ਬਣਾਏ ਪੁਲ ਨੂੰ ਉਲੰਘ ਕੇ ਦੂਸਰੇ ਪਾਸੇ ਚਾਹ-ਪਾਣੀ ਪੀਣ ਜਾ ਰਿਹਾ ਸੀ ਕਿ ਆਰਜ਼ੀ ਪੁਲ ਤੋਂ ਤਿਲਕ ਕੇ ਨਹਿਰ ਵਿੱਚ ਡਿੱਗ ਪਿਆ। ਉੱਥੇ ਕੰਮ ਕਰਦੇ ਕਾਮਿਆਂ ਨੇ ਦੋਸ਼ ਲਾਇਆ ਕਿ ਨਿਰਮਾਤਾ ਕੰਪਨੀ ਵੱਲੋਂ ਮਜ਼ਦੂਰਾਂ ਦੇ ਲਾਂਘੇ ਲਈ ਬਣਾਏ ਇਸ ਰਸਤੇ ਦੀ ਸੁਰੱਖਿਆ ਵਾਸਤੇ ਕੋਈ ਪ੍ਰਬੰਧ ਨਹੀਂ ਸੀ ਕੀਤਾ ਗਿਆ ਜਿਸ ਕਰਕੇ ਇਹ ਹਾਦਸਾ ਵਾਪਰਿਆ। ਮੌਕੇ ’ਤੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚ ਗਏ ਅਤੇ ਨਹਿਰ ਵਿੱਚ ਡਿੱਗੇ ਵਿਅਕਤੀ ਦੇ ਭਾਲ ਜਾਰੀ ਹੈ।
Advertisement
×