ਕਸਬਾ ਸ਼ਹਿਣਾ ਦੀ ਸਾਬਕਾ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ ਚਾਰ ਅਕਤੂਬਰ ਨੂੰ ਹੋਏ ਕਤਲ ਪਿੱਛੋਂ ਅੱਜ ਵੀ ਰੋਸ ਪ੍ਰਦਰਸ਼ਨ ਜਾਰੀ ਹੈ ਅਤੇ ਅੱਜ ਚੌਥੇ ਦਿਨ ਵੀ ਬੱਸ ਸਟੈਂਡ ਤੇ ਧਰਨਾ ਜਾਰੀ ਰਿਹਾ ਤੇ ਚੱਕਾ ਜਾਮ ਰਿਹਾ।
ਅੱਜ ਦੇ ਧਰਨੇ ਵਿੱਚ ਸਾਬਕਾ ਐੱਮ ਪੀ ਮੁਹੰਮਦ ਸਦੀਕ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨਦੀਪ ਕੌਰ ਢੀਂਡਸਾ, ਸਤਨਾਮ ਸਿੰਘ ਰਾਹੀ, ਭਾਨਾ ਸਿੰਘ ਸਿੱਧੂ, ਮਨਜੀਤ ਸਿੰਘ ਮੋਹਾਲੀ ਰਾਸ਼ਟਰੀ ਲੋਕ ਦਲ ਸਮੇਤ ਵੱਡੀ ਪੱਧਰ ’ਤੇ ਕਿਸਾਨ ਯੂਨੀਅਨ ਦੇ ਆਗੂ ਅਤੇ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ। ਇਸ ਮੌਕੇ 21 ਮੈਂਬਰੀ ਐਕਸ਼ਨ ਕਮੇਟੀ ਵੀ ਗਠਿਤ ਕੀਤੀ ਗਈ। ਇਸ ਐਕਸ਼ਨ ਕਮੇਟੀ ਵਿੱਚ ਮਹਰੂਮ ਸੁਖਵਿੰਦਰ ਸਿੰਘ ਕਲਕੱਤੇ ਦੇ ਭਰਾ ਸੁਖਜੀਤ ਸਿੰਘ, ਅਮਿਤੋਜ ਸਿੰਘ, ਭਾਨਾ ਸਿੱਧੂ, ਉੱਘੇ ਵਕੀਲ ਰਾਜਦੇਵ ਸਿੰਘ ਖਾਲਸਾ, ਵਕੀਲ ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬੱਬੂ ਪੰਧੇਰ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਚੜੂਨੀ, ਹਾਕਮ ਸਿੰਘ ਢਿੱਲਵਾਂ, ਮਗਨਦੀਪ ਸਿੰਘ ਸ਼ਹਿਣਾ, ਰੂਪ ਸਿੰਘ ਢਿੱਲਵਾਂ, ਬੇਅੰਤ ਸਿੰਘ ਸ਼ਹਿਣਾ, ਪਰਮਜੀਤ ਸੇਖੋਂ, ਸੀਰਾ ਢਿੱਲੋਂ ਮਾਨਸਾ, ਸੋਨੀ ਹਿੰਮਤਪੁਰਾ, ਨਵਤੇਜ ਸਿੰਘ ਨੰਬਰਦਾਰ ਸ਼ਹਿਣਾ, ਡਾਕਟਰ ਹਰਜਿੰਦਰ ਸਿੰਘ ਜੱਖੂ, ਜਗਸੀਰ ਸਿੰਘ ਸੀਰਾ, ਗੁਰਜੀਤ ਸਿੰਘ ਖਾਲਸਾ, ਸਾਬਕਾ ਸਰਪੰਚ ਤਰਨਜੀਤ ਸਿੰਘ ਦੁੱਗਲ ਆਦਿ ਲਏ ਗਏ ਹਨ। ਐਕਸ਼ਨ ਕਮੇਟੀ ਨੇ ਥਾਣਾ ਸ਼ਹਿਣਾ ਵਿਖੇ ਐਸ.ਐਸ.ਪੀ. ਅਤੇ ਹੋਰ ਪੁਲੀਸ ਅਧਿਕਾਰੀਆਂ ਨਾਲ ਦੋ ਵਾਰ ਮੀਟਿੰਗ ਕੀਤੀ ਪਰ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ ਸੀ। ਧਰਨੇ ’ਚ ਸ਼ਾਮਲ ਲੋਕ ਹੁਕਮਰਾਨ ਪਾਰਟੀ ਦੇ ਇੱਕ ਆਗੂ ’ਤੇ ਪਰਚਾ ਦਰ ਕਰਨ ਦੀ ਮੰਗ ’ਤੇ ਅੜੇ ਹੋਏ ਸਨ।