ਝੋਨੇ ਦੀ ਖਰੀਦ ਦੇ ਢੁਕਵੇਂ ਪ੍ਰਬੰਧ ਨਾ ਹੋਣ ’ਤੇ ਕਿਸਾਨਾਂ ਵੱਲੋਂ ਧਰਨਾ
ਲਖਵੀਰ ਸਿੰਘ ਚੀਮਾ ਮਹਿਲ ਕਲਾਂ, 13 ਅਕਤੂਬਰ ਝੋਨੇ ਦੀ ਖਰੀਦ ਨੂੰ ਲੈ ਕੇ ਬਰਨਾਲਾ ਦੇ ਲੁਧਿਆਣਾ ਰੋਡ ਉੱਪਰ ਮਹਿਲ ਕਲਾਂ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ। ਬੀਕੇਯੂ ਕਾਦੀਆਂ ਅਤੇ ਬੀਕੇਯੂ ਡਕੌਂਦਾ ਸਮੇਤ ਹੋਰ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ...
Advertisement
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 13 ਅਕਤੂਬਰ
Advertisement
ਝੋਨੇ ਦੀ ਖਰੀਦ ਨੂੰ ਲੈ ਕੇ ਬਰਨਾਲਾ ਦੇ ਲੁਧਿਆਣਾ ਰੋਡ ਉੱਪਰ ਮਹਿਲ ਕਲਾਂ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ। ਬੀਕੇਯੂ ਕਾਦੀਆਂ ਅਤੇ ਬੀਕੇਯੂ ਡਕੌਂਦਾ ਸਮੇਤ ਹੋਰ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਪਏ ਟੌਲ ਪਲਾਜ਼ਾ ਉਪਰ ਇਹ ਧਰਨਾ ਲਗਾਇਆ ਗਿਆ ਹੈ। ਕਿਸਾਨਾਂ ਦੇ ਇਸ ਧਰਨੇ ਵਿੱਚ ਆੜ੍ਹਤੀਏ ਅਤੇ ਸ਼ੈਲਰਾਂ ਵਾਲੇ ਵੀ ਸ਼ਾਮਿਲ ਹੋਏ ਹਨ। ਇਹ ਧਰਨਾ ਝੋਨੇ ਦੀ ਖਰੀਦੇ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਦਿੱਤਾ ਜਾ ਰਿਹਾ ਹੈ। ਤਿੰਨ ਘੰਟੇ ਦਾ ਇਹ ਧਰਨੇ ਦੁਪਹਿਰ 3 ਵਜੇ ਤੱਕ ਜਾਰੀ ਰਹੇਗਾ।
Advertisement
Advertisement
×

