ਮੁਲਾਜ਼ਮ ਤੇ ਪੈਨਸ਼ਨਰਾਂ ’ਚ ਸਰਕਾਰ ਖ਼ਿਲਾਫ਼ ਰੋਸ
ਪੰਜਾਬ ਮੁਲਾਜ਼ਮ ਤੇ ਪੈਸ਼ਨਰਜ ਸਾਂਝਾ ਫਰੰਟ ਮਾਨਸਾ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਇਥੇ ਜ਼ਿਲ੍ਹਾ ਕਚਹਿਰੀਆਂ ਦੇ ਮੁੱਖ ਗੇਟ ਅੱਗੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਅਰਥੀ ਫੂਕੀ ਗਈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀਆਂ ਪਿਛਲੇ ਲੰਬੇ ਸਮੇਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਟਾਲਮ-ਟੋਲ ਦੀ ਨੀਤੀ ਅਪਣਾ ਰਹੀ ਹੈ।
ਫਰੰਟ ਦੇ ਜ਼ਿਲ੍ਹਾ ਕਨਵੀਨਰ ਸਿਕੰਦਰ ਸਿੰਘ ਘਰਾਂਗਣਾ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਾਂ ਨੂੰ ਮੀਟਿੰਗਾਂ ਲਈ ਸਮਾਂ ਦੇ ਕੇ ਮੁਲਤਵੀ ਕਰਨਾ ਬੰਦ ਕਰੇ ਅਤੇ ਉਨ੍ਹਾਂ ਮੰਗਾਂ ਦਾ ਫੌਰੀ ਹੱਲ ਕਰੇ। ਉਨ੍ਹਾਂ ਦੱਸਿਆ ਕਿ ਡੀ.ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਬਣਦਾ ਏਰੀਅਰ ਤੁਰੰਤ ਦੇਣ, ਮਹਿਕਮਿਆਂ ਦਾ ਨਿੱਜੀ ਕਰਨ ਕਰਨਾ ਬੰਦ ਕਰਕੇ ਰੈਗੁਲਰ ਭਰਤੀ ਚਾਲੂ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨ 2:59 ਦੇ ਗੁਣਾਂਕ ਨਾਲ ਲਾਗੂ ਕੀਤੀ ਜਾਵੇ,ਸਮੂਹ ਵਿਭਾਗਾਂ ਦੇ ਕੱਚੇ ਕਾਮਿਆਂ ਨੂੰ ਪੱਕਾ ਕਰਨ,ਘੱਟ- ਘੱਟ ਉਜਰਤਾਂ 26000 ਪ੍ਰਤੀ ਮਹੀਨਾ ਲਾਗੂ ਕੀਤੀਆਂ ਜਾਣ। ਇਸ ਮੌਕੇ ਲਖਨ ਲਾਲ ਮਾਨਸਾ, ਬਿੱਕਰ ਸਿੰਘ ਮਾਖਾ, ਸੀਤਲ ਸਿੰਘ ਉੱਡਤ ਭਗਤ ਰਾਮ, ਰਾਜ ਕੁਮਾਰ ਰੰਗਾ, ਅਤੇ ਜਨਕ ਸਿੰਘ ਫਹਿਤਪੁਰ,ਅਜੈਬ ਸਿੰਘ ਅਲੀਸ਼ੇਰ, ਗੁਰਸੇਵਕ ਸਿੰਘ ਭੀਖੀ, ਅਮਰ ਸਿੰਘ ਮਾਨਸਾ, ਅਰਮਜੀਤ ਸਿੰਘ ਸਿੱਧੂ, ਮਨਿੰਦਰ ਸਿੰਘ ਜਵਾਹਰਕੇ, ਹਰਪਾਲ ਸਿੰਘ ਮੂਲੇਵਾਲਾ,ਆਤਮਾ ਸਿੰਘ ਪੁਮਾਰ ਨੇ ਵੀ ਸੰਬੋਧਨ ਕੀਤਾ।