ਅਰੋਗਿਆ ਸਿਹਤ ਕੇਂਦਰ ’ਚੋਂ ਪ੍ਰਿੰਟਰ ਤੇ ਸਰਿੰਜਾਂ ਚੋਰੀ
ਅਰੋਗਿਆ ਸਿਹਤ ਕੇਂਦਰ ਸ਼ਹਿਣਾ ਵਿੱਚੋਂ ਚੋਰਾਂ ਨੇ ਇੱਕ ਪ੍ਰਿੰਟਰ ਅਤੇ 200 ਦੇ ਕਰੀਬ ਸਰਿੰਜਾਂ ਚੋਰੀ ਕਰ ਲਈਆਂ। ਚੋਰਾਂ ਨੇ ਇਨਵਰਟਰ, ਫਰਿੱਜ ਅਤੇ ਏਸੀ ਚੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ ਪ੍ਰੰਤੂ ਅਸਫ਼ਲ ਰਹੇ। ਮੈਡੀਕਲ ਅਫ਼ਸਰ ਟਵਿੰਕਲ ਗਰਗ ਨੇ ਇਸ ਘਟਨਾ ਦੀ...
Advertisement
ਅਰੋਗਿਆ ਸਿਹਤ ਕੇਂਦਰ ਸ਼ਹਿਣਾ ਵਿੱਚੋਂ ਚੋਰਾਂ ਨੇ ਇੱਕ ਪ੍ਰਿੰਟਰ ਅਤੇ 200 ਦੇ ਕਰੀਬ ਸਰਿੰਜਾਂ ਚੋਰੀ ਕਰ ਲਈਆਂ। ਚੋਰਾਂ ਨੇ ਇਨਵਰਟਰ, ਫਰਿੱਜ ਅਤੇ ਏਸੀ ਚੋਰੀ ਕਰਨ ਦੀ ਵੀ ਕੋਸ਼ਿਸ਼ ਕੀਤੀ ਪ੍ਰੰਤੂ ਅਸਫ਼ਲ ਰਹੇ। ਮੈਡੀਕਲ ਅਫ਼ਸਰ ਟਵਿੰਕਲ ਗਰਗ ਨੇ ਇਸ ਘਟਨਾ ਦੀ ਸੂਚਨਾ ਪੁਲੀਸ ਨੂੰ ਵੀ ਦਿੱਤੀ ਗਈ ਹੈ। ਸਰਪੰਚ ਨਾਜ਼ਮ ਸਿੰਘ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਅੱਠਵੀਂ ਵਾਰੀ ਚੋਰੀ ਹੋਈ ਹੈ ਪ੍ਰੰਤੂ ਵਿਭਾਗ ਅਤੇ ਸਰਕਾਰ ਵੱਲੋਂ ਚੌਕੀਦਾਰ ਸੁਰੱਖਿਆ ਗਾਰਡ ਅਤੇ ਕੈਮਰੇ ਆਦਿ ਨਹੀਂ ਲਾਏ ਗਏ। ਉਨ੍ਹਾਂ ਮੰਗ ਕੀਤੀ ਕਿ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਸੁਰੱਖਿਆ ਗਾਰਡ ਰੱਖਿਆ ਜਾਵੇ ਤੇ ਕੈਮਰੇ ਲਾਏ ਜਾਣ।
Advertisement
Advertisement
×