ਪ੍ਰਿੰਸੀਪਲ ਬਰਾੜ ਨੇ ਵਿਦਿਆਰਥੀਆਂ ਨੂੰ ਬੂਟੇ ਵੰਡੇ
ਵਾਤਾਵਰਨ ਪ੍ਰੇਮੀ ਤੇ ਸਮਰ ਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਦੇ ਸੰਚਾਲਕ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਸਕੂਲ ਦੇ ਬੱਚਿਆਂ ਦੇ ਸਹਿਯੋਗ ਨਾਲ ‘ਰੁੱਖ ਲਗਾਓ’ ਮੁਹਿੰਮ ਚਲਾ ਰਹੇ ਹੈ। ਸੀਨੀਅਰ ਅਧਿਆਪਕ ਜਸਵੀਰ ਸਿੰਘ ਭਾਈ ਰੂਪਾ ਨੇ ਦੱਸਿਆ ਕਿ ਪ੍ਰਿੰਸੀਪਲ ਬਰਾੜ...
Advertisement
ਵਾਤਾਵਰਨ ਪ੍ਰੇਮੀ ਤੇ ਸਮਰ ਹਿੱਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈ ਰੂਪਾ ਦੇ ਸੰਚਾਲਕ ਪ੍ਰਿੰਸੀਪਲ ਹਰਬੰਸ ਸਿੰਘ ਬਰਾੜ ਸਕੂਲ ਦੇ ਬੱਚਿਆਂ ਦੇ ਸਹਿਯੋਗ ਨਾਲ ‘ਰੁੱਖ ਲਗਾਓ’ ਮੁਹਿੰਮ ਚਲਾ ਰਹੇ ਹੈ। ਸੀਨੀਅਰ ਅਧਿਆਪਕ ਜਸਵੀਰ ਸਿੰਘ ਭਾਈ ਰੂਪਾ ਨੇ ਦੱਸਿਆ ਕਿ ਪ੍ਰਿੰਸੀਪਲ ਬਰਾੜ ਵੱਲੋਂ ਸੰਨ 2011 ਤੋਂ ਲਗਾਤਾਰ ਹਰ ਸਾਲ ਇਸ ਰੁੱਤ ‘ਚ ਆਪਣੇ ਸਕੂਲ ਦੇ ਬੱਚਿਆਂ ਨੂੰ ਬੂਟੇ ਵੰਡੇ ਜਾਂਦੇ ਹਨ। ਇਨ੍ਹਾਂ ਦੀ ਕੁੱਲ ਗਿਣਤੀ ਹੁਣ ਤੱਕ 14,500 ਤੱਕ ਪਹੁੰਚ ਗਈ ਹੈ। ਪ੍ਰਿੰਸੀਪਲ ਬਰਾੜ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਜਸਵੀਰ ਭਾਈ ਰੂਪਾ, ਕੁਲਵੰਤ ਸਿੰਘ ਸਿੱਧੂ, ਗੁਰਪ੍ਰੀਤ ਚੋਪੜਾ, ਜਸਪ੍ਰੀਤ ਕੌਰ, ਸਰਬਜੀਤ ਕੌਰ, ਜਸਪਾਲ ਕੌਰ, ਬਲਜਿੰਦਰ ਕੌਰ, ਅਮਰਜੀਤ ਕੌਰ, ਵਿੰਦਰਪਾਲ ਕੌਰ, ਕਮਲਪ੍ਰੀਤ ਕੌਰ, ਚਿੰਤਪਾਲ ਕੌਰ, ਅਮਨਦੀਪ ਕੌਰ, ਜਸਪ੍ਰੀਤ ਸੈਣੀ ਤੇ ਹਰਜਿੰਦਰ ਕੌਰ ਹਾਜ਼ਰ ਸਨ।
Advertisement
Advertisement
×