ਫਰਟੀਲਾਈਜ਼ਰ ਤੇ ਪੈਸਟੀਸਾਈਡਜ਼ ਯੂਨੀਅਨ ਦੇ ਪ੍ਰਧਾਨ ਦੀ ਮੌਤ
ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਅਤੇ ਵਿਨੈ ਗੁਪਤਾ ਦੇ ਪਿਤਾ ਪਵਨ ਗੁਪਤਾ (ਪ੍ਰਧਾਨ, ਭੁੱਚੋ ਸੀਡ, ਫਰਟੀਲਾਈਜ਼ਰ ਅਤੇ ਪੈਸਟੀਸਾਈਡਜ਼ ਯੂਨੀਅਨ) ਦੀ ਅਚਾਨਕ ਮੌਤ ਹੋ ਗਈ। ਉਹ 73 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਮੌਤ ਦੇ ਸੋਗ ਵਜੋਂ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਅਤੇ ਵਿਨੈ ਗੁਪਤਾ ਦੇ ਪਿਤਾ ਪਵਨ ਗੁਪਤਾ (ਪ੍ਰਧਾਨ, ਭੁੱਚੋ ਸੀਡ, ਫਰਟੀਲਾਈਜ਼ਰ ਅਤੇ ਪੈਸਟੀਸਾਈਡਜ਼ ਯੂਨੀਅਨ) ਦੀ ਅਚਾਨਕ ਮੌਤ ਹੋ ਗਈ। ਉਹ 73 ਵਰ੍ਹਿਆਂ ਦੇ ਸਨ। ਉਨ੍ਹਾਂ ਦੀ ਮੌਤ ਦੇ ਸੋਗ ਵਜੋਂ ਅੱਜ ਬਾਜ਼ਾਰ ਬੰਦ ਰਹੇ। ਉਨ੍ਹਾਂ ਦੇ ਭਤੀਜੇ ਦਵਿੰਦਰ ਪਾਲ ਗੁਪਤਾ ਦੱਸਿਆ ਕਿ ਉਨ੍ਹਾਂ ਦੀ ਮੌਤ ਦਿਮਾਗ ਦੀ ਨਾੜੀ ਫਟਣ ਕਾਰਨ ਹੋਈ ਹੈ। ਸਸਕਾਰ ਮੌਕੇ ਡੀਜੀਪੀ ਡਾ. ਜਤਿੰਦਰ ਜੈਨ, ਜਲੰਧਰ ਦੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਨਗਰ ਕਾਰਪੋਰੇਸ਼ਨ ਬਠਿੰਡਾ ਦੇ ਸੇਵਾਮੁਕਤ ਐਕਸੀਅਨ ਰਵਿੰਦਰ ਸਿੰਗਲਾ ਤੇ ਹੋਰ ਮੌਜੂਦ ਸਨ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੋਹਿਤ ਗੁਪਤਾ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Advertisement
Advertisement
×