ਪਰਨੀਤ ਕੌਰ ਨੇ ਮਾਨਸਾ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ
ਖਾਲਸਾ ਕਾਲਜ ਪਟਿਆਲਾ ਵਿੱਚ ਬੀਏ ਭਾਗ ਤੀਜਾ ਦੀ ਪੜ੍ਹਾਈ ਕਰ ਰਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੀ ਪਰਨੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਰਮਨੀ ਵਿੱਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਦੌਰਾਨ ਤੀਰਅੰਦਾਜ਼ੀ ਵਿੱਚ ਤਿੰਨ ਤਗ਼ਮੇ ਜਿੱਤੇ ਹਨ। ਚਾਰ ਅਗਸਤ ਨੂੰ...
Advertisement
ਖਾਲਸਾ ਕਾਲਜ ਪਟਿਆਲਾ ਵਿੱਚ ਬੀਏ ਭਾਗ ਤੀਜਾ ਦੀ ਪੜ੍ਹਾਈ ਕਰ ਰਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੀ ਪਰਨੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਰਮਨੀ ਵਿੱਚ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਦੌਰਾਨ ਤੀਰਅੰਦਾਜ਼ੀ ਵਿੱਚ ਤਿੰਨ ਤਗ਼ਮੇ ਜਿੱਤੇ ਹਨ। ਚਾਰ ਅਗਸਤ ਨੂੰ ਉਹ ਵਿਸ਼ਵ ਖੇਡਾਂ ਲਈ ਚੀਨ ਲਈ ਰਵਾਨਾ ਹੋਵੇਗੀ। ਦੱਸਿਆ ਗਿਆ ਹੈ ਕਿ ਭਾਰਤੀ ਖੇਡ ਦਲ ਨੇ ਵਿਸ਼ਵ ਯੂਨੀਵਰਸਿਟੀ ਗੇਮਜ਼ ਵਿੱਚ ਕੁੱਲ 6 ਮੈਡਲ ਜਿੱਤ ਹਨ, ਇਸ ਵਿੱਚ ਪਰਨੀਤ ਕੌਰ ਨੇ ਤਿੰਨ ਤਗ਼ਮੇ ਜਿੱਤੇ ਹਨ। ਇਲਾਕਾ ਵਾਸੀਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ।
Advertisement
Advertisement
×