ਜੀਦਾ ਧਮਾਕੇ ਦੇ ਮੁਲਜ਼ਮ ਦਾ ਪੁਲੀਸ ਰਿਮਾਂਡ ਵਧਿਆ
ਪਿੰਡ ਜੀਦਾ ਵਿੱਚ 10 ਸਤੰਬਰ ਨੂੰ ਗੁਰਪ੍ਰੀਤ ਸਿੰਘ ਦੇ ਘਰ ’ਚ ਹੋਏ ਧਮਾਕੇ ਤੋਂ ਬਾਅਦ ਜਾਂਚ ਕਰ ਰਹੀ ਪੁਲੀਸ ਨੂੰ ਅੱਜ ਮੁਲਜ਼ਮ ਦਾ ਹੋਰ ਰਿਮਾਂਡ ਮਿਲਿਆ ਹੈ। ਸੱਤ ਦਿਨਾਂ ਦਾ ਰਿਮਾਂਡ ਖ਼ਤਮ ਹੋਣ ’ਤੇ ਗੁਰਪ੍ਰੀਤ ਸਿੰਘ ਨੂੰ ਅੱਜ ਮੁੜ ਪੇਸ਼...
Advertisement
ਪਿੰਡ ਜੀਦਾ ਵਿੱਚ 10 ਸਤੰਬਰ ਨੂੰ ਗੁਰਪ੍ਰੀਤ ਸਿੰਘ ਦੇ ਘਰ ’ਚ ਹੋਏ ਧਮਾਕੇ ਤੋਂ ਬਾਅਦ ਜਾਂਚ ਕਰ ਰਹੀ ਪੁਲੀਸ ਨੂੰ ਅੱਜ ਮੁਲਜ਼ਮ ਦਾ ਹੋਰ ਰਿਮਾਂਡ ਮਿਲਿਆ ਹੈ। ਸੱਤ ਦਿਨਾਂ ਦਾ ਰਿਮਾਂਡ ਖ਼ਤਮ ਹੋਣ ’ਤੇ ਗੁਰਪ੍ਰੀਤ ਸਿੰਘ ਨੂੰ ਅੱਜ ਮੁੜ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਪੰਜ ਦਿਨਾਂ ਦਾ ਹੋਰ ਰਿਮਾਂਡ ਦਿੱਤਾ ਹੈ। ਹੁਣ ਪੁਲੀਸ ਉਸ ਦੀ 30 ਸਤੰਬਰ ਤੱਕ ਪੜਤਾਲ ਕਰੇਗੀ।
ਵੇਰਵਿਆਂ ਮੁਤਾਬਕ, ਧਮਾਕਾ ਮੌਕੇ ਗੁਰਪ੍ਰੀਤ ਸਿੰਘ ਤੇ ਉਸਦਾ ਪਿਤਾ ਜ਼ਖਮੀ ਹੋਏ ਸਨ। ਇਲਾਜ ਤੋਂ ਬਾਅਦ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅੱਜ ਜਦੋਂ ਪੁਲੀਸ ਉਸ ਨੂੰ ਅਦਾਲਤ ਲੈ ਕੇ ਗਈ, ਤਾਂ ਉਸ ਦੀ ਗੰਭੀਰ ਜ਼ਖਮੀ ਹਾਲਤ ਕਰਕੇ ਉਸ ਨੂੰ ਵੀਲ੍ਹਚੇਅਰ ’ਤੇ ਬਿਠਾ ਕੇ ਪੇਸ਼ ਕੀਤਾ ਗਿਆ। ਧਮਾਕੇ ਕਾਰਨ ਉਸ ਦਾ ਇੱਕ ਹੱਥ ਨਕਾਰਾ ਹੋ ਚੁੱਕਾ ਹੈ ਅਤੇ ਤੁਰਨ-ਫਿਰਨ ਦੀ ਸਮਰੱਥਾ ਵੀ ਘੱਟ ਹੋ ਗਈ ਹੈ।
Advertisement
Advertisement
×